ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਭਰਾ ਨੇ ਰੋਲ ਦਿੱਤੀ ਭੈਣ ਦੀ ਪੱਤ

Monday, May 04, 2020 - 12:01 PM (IST)

ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਭਰਾ ਨੇ ਰੋਲ ਦਿੱਤੀ ਭੈਣ ਦੀ ਪੱਤ

ਲੁਧਿਆਣਾ (ਰਿਸ਼ੀ) : ਚੰਡੀਗੜ੍ਹ ਤੋਂ ਇਥੋਂ ਦੇ ਇਕ ਇਲਾਕੇ 'ਚ ਰਹਿਣ ਆਈ 17 ਸਾਲ ਦੀ ਲੜਕੀ ਨੂੰ ਘਰ 'ਚ ਡਰਾ-ਧਮਕਾ ਕੇ ਚਚੇਰਾ ਭਰਾ ਜਬਰ-ਜ਼ਨਾਹ ਕਰਦਾ ਰਿਹਾ। ਮਾਰਚ ਵਿਚ ਨਾਬਾਲਗਾ ਨੂੰ ਜੀਜਾ ਆਪਣੇ ਨਾਲ ਵਾਪਸ ਲੈ ਗਿਆ, ਜਿੱਥੇ ਹਾਲਤ ਖਰਾਬ ਹੋਣ 'ਤੇ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ 2 ਮਹੀਨੇ ਦੀ ਗਰਭਵਤੀ ਹੋਣ ਦਾ ਦੱਸਿਆ ਜਿਸ 'ਤੇ ਚੰਡੀਗੜ੍ਹ ਪੁਲਸ ਨੇ ਜ਼ੀਰੋ ਐੱਫ. ਆਈ. ਆਰ. ਦਰਜ ਕਰਕੇ ਥਾਣਾ ਦੁੱਗਰੀ ਦੀ ਪੁਲਸ ਨੂੰ ਸੂਚਨਾ ਦਿੱਤੀ। ਇਸ ਉਪਰੰਤ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

ਐੱਸ. ਐੱਚ. ਓ. ਇੰਸਪੈਕਟਰ ਸੁਰਿਦਰ ਚੋਪੜਾ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮੋਨੂ 18 ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਬਿਹਾਰ ਦੀ ਰਹਿਣ ਵਾਲੀ ਹੈ। ਜਨਵਰੀ ਮਹੀਨੇ ਵਿਚ ਆਪਣੇ ਰਿਸ਼ਤੇਦਾਰਾਂ ਦੇ ਘਰ ਆਈ ਸੀ। ਜਿੱਥੇ ਉਸ ਦਾ ਚਚੇਰਾ ਭਰਾ ਰਾਤ ਨੂੰ ਡਰਾ-ਧਮਕਾ ਕੇ ਉਸਦੇ ਨਾਲ ਕਾਫੀ ਵਾਰ ਸਰੀਰਕ ਸਬੰਧ ਬਣਾਉਂਦਾ ਰਿਹਾ। 8 ਮਾਰਚ ਨੂੰ ਉਸ ਦਾ ਜੀਜਾ ਉਸ ਨੂੰ ਆ ਕੇ ਆਪਣੇ ਨਾਲ ਲੈ ਗਿਆ ਪਰ ਪਹਿਲਾਂ ਤਾਂ ਉਸ ਨੇ ਡਰ ਦੇ ਮਾਰੇ ਕਿਸੇ ਨੂੰ ਕੁੱਝ ਨਹੀਂ ਦੱਸਿਆ ਜਦ ਹਾਲਤ ਜ਼ਿਆਦਾ ਖਰਾਬ ਹੋਣ ਲੱਗੀ ਤਾਂ ਆਪਣੀ ਭੈਣ ਨੂੰ ਸਾਰੀ ਗੱਲ ਦੱਸੀ। 

ਇਸ ਤੋਂ ਬਾਅਦ ਚੰਡੀਗੜ੍ਹ ਪੁਲਸ ਨੂੰ ਉਨ੍ਹਾਂ ਨੇ ਸ਼ਿਕਾਇਤ ਦਿੱਤੀ, ਜਿਨ੍ਹਾਂ ਨੇ ਜ਼ੀਰੋ ਐੱਫ. ਆਈ. ਆਰ. ਦਰਜ ਕਰਕੇ ਮਾਮਲਾ ਦੁੱਗਰੀ ਪੁਲਸ ਨੂੰ ਸੌਂਪ ਦਿੱਤਾ। ਐਤਵਾਰ ਨੂੰ ਦੁੱਗਰੀ ਪੁਲਸ ਨੇ ਚੰਡੀਗੜ੍ਹ ਜਾ ਕੇ ਪੀੜਤਾ ਦੇ ਬਿਆਨ ਨੋਟ ਕਰ ਲਏ ਹਨ। ਪੁਲਸ ਅਨੁਸਾਰ ਹੁਣ ਪੀੜਤਾ ਹਸਪਤਾਲ ਵਿਚ ਦਾਖਲ ਹੈ। ਮੁਲਜ਼ਮ ਨੂੰ ਸੋਮਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


author

Gurminder Singh

Content Editor

Related News