ਬਟਾਲਾ ''ਚ ਵੱਡੀ ਵਾਰਦਾਤ : ਭਰਾ ਵਲੋਂ ਕਿਰਚਾਂ ਮਾਰ ਕੇ ਭਰਾ ਦਾ ਕਤਲ

6/24/2020 5:48:49 PM

ਬਟਾਲਾ (ਬੇਰੀ) : ਸਥਾਨਕ ਉਮਰਪੁਰਾ ਇਲਾਕੇ ਵਿਚ ਮਾਮੇ ਦੇ ਮੁੰਡੇ ਵਲੋਂ ਭੂਆ ਦੇ ਮੁੰਡੇ ਨੂੰ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਪਰਮਜੀਤ ਸਿੰਘ ਥਾਣਾ ਸਿਵਲ ਲਾਈਨ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਪ੍ਰਤਾਪ ਸਿਘ ਵਾਸੀ ਬਾਊਲੀ ਇੰਦਰਜੀਤ ਬਟਾਲਾ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ, ਦਾ ਗੁਰਦੀਪ ਸਿੰਘ ਉਰਫ ਕਾਲਾ ਪੁੱਤਰ ਅਜੀਤ ਸਿੰਘ ਵਾਸੀ ਬਾਊਲੀ ਇੰਦਰਜੀਤ ਬਟਾਲਾ ਨਾਲ 2 ਕਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਸੀ ਅਤੇ ਇਸੇ ਰੰਜਿਸ਼ ਤਹਿਤ ਗੁਰਦੀਪ ਸਿੰਘ ਉਰਫ ਕਾਲਾ ਜੋ ਕਿ ਗੁਰਮੀਤ ਸਿੰਘ ਦਾ ਮਮੇਰਾ ਭਰਾ ਹੈ, ਨੇ ਗੁਰਮੀਤ ਸਿੰਘ ਨੂੰ ਕਿਰਚ ਮਾਰ ਕੇ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਜਲੰਧਰ 'ਚ ਲਗਾਤਾਰ ਭਿਆਨਕ ਰੂਪ ਧਾਰ ਰਿਹੈ ਕੋਰੋਨਾ, 43 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ 

ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤੀ ਹੈ ਅਤੇ ਇਸ ਸਬੰਧੀ ਮ੍ਰਿਤਕ ਗੁਰਮੀਤ ਸਿੰਘ ਦੀ ਪਤਨੀ ਮਨਜੀਤ ਕੌਰ ਦੇ ਬਿਆਨਾਂ 'ਤੇ ਮੁਕੱਦਮਾ ਨੰ.240 ਬਣਦੀਆਂ ਧਾਰਾਵਾਂ ਹੇਠ ਥਾਣਾ ਸਿਵਲ ਲਾਈਨ ਵਿਖੇ ਗੁਰਦੀਪ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਵਿਖੇ ਫਟਿਆ ਕੋਰੋਨਾ ਬੰਬ, 33 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ


Gurminder Singh

Content Editor Gurminder Singh