ਭਰਾ ਨੇ ਭਰਾ ਨਾਲ ਕੀਤਾ ਧੋਖਾ, ਮਾਰੀ ਠੱਗੀ

Friday, Aug 30, 2019 - 03:31 PM (IST)

ਤਪਾ ਮੰਡੀ (ਸ਼ਾਮ,ਗਰਗ)– ਭਰਾ ਵਲੋਂ ਭਰਾ ਨੂੰ ਧੋਖੇ ’ਚ ਰੱਖ ਕੇ ਆਪਣੀ ਪਤਨੀ ਦੇ ਨਾਮ 5 ਏਕਡ਼ 4 ਮਰਲੇ ਦੀ ਰਜਿਸਟਰੀ ਕਰਵਾ ਲਏ ਜਾਣ ਤੇ ਪੁਲਸ ਨੇ ਧੋਖਾਧਡ਼ੀ ਦਾ ਮਾਮਲਾ ਦਰਜ ਕਰ ਲਿਆ ਹੈ। ਪਿੰਡ ਰੂਡ਼ੇਕੇਖੁਰਦ ਨੇ ਬਲਵੰਤ ਸਿੰਘ ਪੁੱਤਰ ਮੁਖਤਿਆਰ ਸਿੰਘ ਹਾਲ ਆਬਾਦ ਰਾਹੀਂ ਮੁਖਤਿਆਰੇ ਆਮ ਸੁਖਚੈਨ ਸਿੰਘ ਪੁੱਤਰ ਚੰਦ ਸਿੰਘ ਵਾਸੀ ਸੇਰਗਡ਼੍ਹ(ਬਠਿੰਡਾ) ਨੇ ਐਸ.ਐਸ.ਪੀ ਬਰਨਾਲਾ ਪਾਸ ਦਰਖਾਸਤ ਦਿੱਤੀ ਹੈ ਕਿ ਮਿਤੀ 25 ਅਕਤੂਬਰ,2012 ਨੂੰ ਸੁਰਜੀਤ ਸਿੰਘ ਨੇ ਅਪਣੀ ਪਤਨੀ ਹਰਭਜਨ ਕੋਰ ਦੇ ਮਾਮੇ ਦਰਸ਼ਨ ਸਿੰਘ ਨੇ ਆਪਸ ‘ਚ ਗੰਡਤੁੱਪ ਕਰਕੇ ਅਪਣੇ ਭਰਾ ਬਲਵੰਤ ਸਿੰਘ ਨੂੰ ਧੋਖੇ ਵਿਚ ਰੱਖਕੇ ਆਪਣੀ ਘਰਵਾਲੀ ਹਰਭਜਨ ਕੌਰ ਦੇ ਨਾਮ ਆਰਜੀ ਵਸ਼ੀਕਾ ਨੰਬਰ 1683 ਲਿਖਤ ਕਰਕੇ ਤਹਿਸੀਲ ਤਪਾ ਵਿਖੇ 05 ਏਕਡ਼ 04 ਮਰਲੇ ਦੀ ਰਜਿਸਟਰੀ ਧੋਖਾਧਡ਼ੀ ਨਾਲ ਕਰਵਾ ਲਈ। 

ਇਸ ਮਾਮਲੇ ਦਾ ਜਦੋਂ ਮੁਦੱਈ ਨੂੰ ਪਤਾ ਲੱਗਾ ਤਾਂ ਉਨ੍ਹਾਂ ਜ਼ਿਲਾ ਪੁਲਸ ਮੁੱਖੀ ਕੋਲ ਸ਼ਿਕਾਇਤ ਕੀਤੀ। ਜਾਂਚ ਤੋਂ ਬਾਅਦ ਸੁਰਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ,ਹਰਭਜਨ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਰੂਡ਼ੇਕੇਖੁਰਦ ਹਾਲ ਆਬਾਦ ਇੰਗਲੈਂਡ ਅਤੇ ਦਰਸ਼ਨ ਸਿੰਘ ਪੁੱਤਰ ਬਚਨ ਸਿੰਘ ਵਾਸੀ ਫੂਲ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ਰੂ ਕਰ ਦਿੱਤੀ।


Gurminder Singh

Content Editor

Related News