ਬਲੈਰੋ ''ਤੇ ਨਕਲੀ ਨੰਬਰ ਲਾ ਕੇ ਸ਼ਰਾਬ ਦੀ ਸਪਲਾਈ ਦੇਣ ਜਾ ਰਿਹਾ ਕਾਬੂ

Sunday, Jul 08, 2018 - 06:46 AM (IST)

ਬਲੈਰੋ ''ਤੇ ਨਕਲੀ ਨੰਬਰ ਲਾ ਕੇ ਸ਼ਰਾਬ ਦੀ ਸਪਲਾਈ ਦੇਣ ਜਾ ਰਿਹਾ ਕਾਬੂ

ਜਲੰਧਰ, (ਰਾਜੇਸ਼)- ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਜਲੰਧਰ ਦੇ ਆਲੇ-ਦੁਆਲੇ ਸਪਲਾਈ ਕਰਨ ਆਏ ਸਮੱਗਲਰ ਨੂੰ ਥਾਣਾ ਨੰ. 2 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ ਪੁਲਸ ਨੇ ਚੰਡੀਗੜ੍ਹ ਦੀ ਸ਼ਰਾਬ ਦੀਆਂ 60 ਪੇਟੀਆਂ ਬਰਾਮਦ ਕੀਤੀਆਂ ਹਨ। ਇੰਨਾ ਹੀ ਨਹੀਂ, ਸਮੱਗਲਰ ਨੇ ਆਪਣੀ ਬਲੈਰੋ ਗੱਡੀ ਦੀ ਨੰਬਰ ਪਲੇਟ ਵੀ ਬਦਲੀ ਹੋਈ ਸੀ ਤਾਂ ਜੋ ਉਸ ਬਾਰੇ ਸੂਚਨਾ ਪੁਲਸ ਤੱਕ ਨਾ ਪਹੁੰਚ ਸਕੇ। ਥਾਣਾ ਨੰ. 2 ਦੇ ਇੰਚਾਰਜ ਮਨਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਇਕ ਸਮੱਗਲਰ ਚੰਡੀਗੜ੍ਹ ਤੋਂ ਸ਼ਰਾਬ ਦੀ ਸਪਲਾਈ ਲਿਆ ਕੇ ਜਲੰਧਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵੇਚਦਾ ਹੈ, ਜਿਸ ਦੀ ਸੂਚਨਾ ਮਿਲਦੇ ਹੀ ਇੰਸਪੈਕਟਰ ਮਨਮੋਹਨ ਸਿੰਘ ਨੇ ਸਪੈਸ਼ਲ ਯੂਨਿਟ ਸੈੱਲ ਦੇ ਇੰਚਾਰਜ ਨਵਦੀਪ ਸਿੰਘ ਅਤੇ ਏ. ਐੱਸ. ਆਈ. ਹਰਜਿੰਦਰ ਸਿੰਘ ਦੇ ਨਾਲ ਕਪੂਰਥਲਾ ਚੌਕ ਕੋਲ ਨਾਕਾਬੰਦੀ ਕਰ ਕੇ ਬਲੈਰੋ ਗੱਡੀ ਨੰ. ਪੀ ਬੀ 09 ਵੀ 7753 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ ਪੁਲਸ ਨੂੰ 60 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ। 
ਸਮੱਗਲਰ ਨੇ ਪੁਲਸ ਨੇ ਦੱਸਿਆ ਕਿ ਉਹ ਗੱਡੀ 'ਤੇ ਨਕਲੀ ਨੰਬਰ ਲਾ ਕੇ ਸ਼ਰਾਬ ਦੀ ਸਪਲਾਈ ਕਰਦਾ ਸੀ ਤਾਂ ਜੋ ਕੋਈ ਪੁਲਸ ਨੂੰ ਸੂਚਨਾ ਨਾ ਦੇ ਸਕੇ। ਫੜੇ ਗਏ ਸ਼ਰਾਬ ਸਮੱਗਲਰ ਦੀ ਪਛਾਣ ਸੁਨੀਲ ਕੁਮਾਰ ਪੁੱਤਰ ਸੋਹਨ ਲਾਲ ਵਾਸੀ ਹਾਜੀ ਪੇਟੂ ਜ਼ਿਲਾ ਫਿਰੋਜ਼ਪੁਰ ਦੇ ਤੌਰ 'ਤੇ ਹੋਈ ਹੈ, ਜਿਸ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।


Related News