ਸ਼ਰਾਰਤੀ ਅਨਸਰਾਂ ਨੇ ਰਾਤ ਸਮੇਂ ਘਰ ''ਚ ਦਾਖ਼ਲ ਹੋ ਕੇ ਕੀਤੀ ਭੰਨ੍ਹ-ਤੋੜ

Thursday, Aug 13, 2020 - 05:33 PM (IST)

ਸਰਦੂਲਗੜ੍ਹ (ਸਿੰਗਲਾ) : ਕਸਬਾ ਝੁਨੀਰ ਵਿਖੇ ਰਾਤ ਸਮੇਂ ਕੁਝ ਸ਼ਰਾਰਤੀ ਅਨਸਰਾਂ ਵਲੋਂ ਇੱਕ ਘਰ 'ਚ ਦਾਖ਼ਲ ਹੋ ਕੇ ਲੱਖਾਂ ਰੁਪਏ ਦੇ ਸਾਮਾਨ ਦੀ ਭੰਨ੍ਹ-ਤੋੜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਕ ਰੰਜਿਸ਼ ਅਧੀਨ ਰਾਤ ਸਮੇਂ ਅਮਨਦੀਪ ਸਿੰਘ ਦੇ ਘਰ 'ਚ ਦਾਖ਼ਲ ਹੋ ਕੇ ਗੰਡਾਸਿਆਂ ਅਤੇ ਤਲਵਾਰਾਂ ਨਾਲ ਘਰ ਦੇ ਸਾਰੇ ਸ਼ੀਸ਼ੇ ਭੰਨ੍ਹ ਦਿੱਤੇ ਅਤੇ ਘਰ 'ਚ ਖੜ੍ਹੀ ਆਈ ਟਵੰਟੀ ਕਾਰ, ਸਕੂਟਰੀ, ਫ਼ਰਿੱਜ, ਏ. ਸੀ. ਪੱਖੇ, ਵਾਸ਼ਿੰਗ ਮਸ਼ੀਨ ਸਮੇਤ ਲੱਖਾਂ ਰੁਪਏ ਦੇ ਸਾਮਾਨ ਦੀ ਭੰਨ੍ਹ-ਤੋੜ ਕਰ ਦਿੱਤੀ। ਜਾਣਕਾਰੀ ਦਿੰਦਿਆ ਅਮਨਦੀਪ ਸਿੰਘ ਦੀ ਭੈਣ ਐਡਵੋਕੇਟ ਗਗਨਦੀਪ ਕੌਰ ਨੇ ਦੱਸਿਆ ਕਿ ਰਾਤ ਤਕਰੀਬਨ ਗਿਆਰਾਂ ਕੁ ਵਜੇ ਕੰਧਾਂ ਟੱਪ ਕੇ ਕੁਝ ਸ਼ਰਾਰਤੀ ਅਨਸਰਾਂ ਉਨ੍ਹਾਂ ਦੇ ਘਰ 'ਚ ਦਾਖਲ ਹੋਏ ਅਤੇ ਲਾਕਰ ਤੋੜ ਕੇ ਉਨ੍ਹਾਂ ਦੇ ਘਰ 'ਚ ਪਈ ਨਕਦੀ ਲੈ ਗਏ। ਜਾਂਦੇ ਸਮੇਂ ਘਰ ਦੇ ਸਾਰੇ ਸ਼ੀਸ਼ੇ, ਕਾਰ ਅਤੇ ਹੋਰ ਅਨੇਕਾਂ ਇਲੈਕਟ੍ਰਾਨਿਕਸ ਸਾਮਾਨ ਦੀ ਭੰਨ੍ਹ-ਤੋੜ ਕਰ ਗਏ। ਜਿਸ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਇਸ ਸਬੰਧੀ ਥਾਣਾ ਝੁਨੀਰ ਵਿਖੇ ਰਿਪੋਰਟ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ : ਜਰਨੈਲ ਸਿੰਘ ਕਾਰਣ 'ਆਪ' ਕਿਤੇ ਪੰਜਾਬ ਦਾ ਸਿੱਖ ਵੋਟ ਬੈਂਕ ਨਾ ਗੁਆ ਬੈਠੇ!

ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਮ ਚੰਦ ਚੌਧਰੀ, ਗੁਰਪ੍ਰੀਤ ਸਿੰਘ ਬਣਾਂਵਾਲੀ ਹਰਦੇਵ ਸਿੰਘ ਉਲਕ, ਗੁਰਦੀਪ ਸਿੰਘ ਗੈਟੀ, ਰਣਜੀਤ ਸਿੰਘ ਰੋਸਾ ਆਦਿ ਨੇ ਵੀ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਥਾਣਾ ਮੁਖੀ ਝੁਨੀਰ ਪ੍ਰਵੀਨ ਕੁਮਾਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਪੁਲਸ ਪਾਰਟੀ ਰਾਤ ਸਮੇਂ ਹੀ ਮੌਕੇ 'ਤੇ ਪਹੁੰਚ ਗਈ ਸੀ। ਪੁਲਸ ਨੂੰ ਵੇਖ ਕੇ ਦੋਸ਼ੀ ਰਾਤ ਦੇ ਹਨ੍ਹੇਰੇ ਦਾ ਫਾਇਦਾ ਉਠਾ ਕੇ ਭੱਜਣ 'ਚ ਸਫ਼ਲ ਹੋ ਗਏ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਹਰੇ ਚਾਰੇ ਦੇ ਆਚਾਰ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ 'ਤੇ ਦੇਵੇਗੀ 40 ਫ਼ੀਸਦੀ ਸਬਸਿਡੀ


Anuradha

Content Editor

Related News