''ਦੁਲਹਨ'' ਨੇ ਲਾੜੇ ਦੇ ਅਰਮਾਨਾਂ ''ਤੇ ਫੇਰਿਆ ਪਾਣੀ, ਕੱਖ ਪੱਲੇ ਨਾ ਰਿਹਾ ਜਦ ਖੁੱਲ੍ਹੀ ਅਸਲ ਕਹਾਣੀ

8/24/2020 11:59:54 AM

ਜਗਰਾਓਂ (ਭੰਡਾਰੀ) : ਵਿਆਹ ਕਰਵਾ ਕੇ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਇਕ ਨੌਜਵਾਨ ਦੇ ਅਰਮਾਨਾਂ 'ਤੇ ਉਸ ਦੀ ਦੁਲਹਨ ਪਾਣੀ ਫੇਰ ਕੇ ਤੁਰਦੀ ਬਣੀ ਅਤੇ ਜਦੋਂ ਤੱਕ ਨੌਜਵਾਨ ਸਾਹਮਣੇ ਅਸਲੀ ਕਹਾਣੀ ਖੁੱਲ੍ਹੀ, ਉਦੋਂ ਤੱਕ ਉਸ ਦੇ ਪੱਲੇ ਕੱਖ ਵੀ ਨਾ ਰਿਹਾ ਕਿਉਂਕਿ ਦੁਲਹਨ ਉਸ ਨਾਲ 36 ਲੱਖ ਦੀ ਠਗੀ ਮਾਰ ਚੁੱਕੀ ਸੀ। 

ਇਹ ਵੀ ਪੜ੍ਹੋ : ਖਤਰੇ ਦੇ ਨਿਸ਼ਾਨ ਤੋਂ ਉੱਪਰ 'ਸੁਖਨਾ', ਫਲੱਡ ਗੇਟ ਖੋਲ੍ਹਣ ਤੋਂ ਬਾਅਦ ਦਿਖਿਆ ਹੜ੍ਹ ਵਰਗਾ ਮੰਜ਼ਰ

ਜਾਣਕਾਰੀ ਮੁਤਾਬਕ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਜ਼ੋਰਾਵਰ ਸਿੰਘ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਵਾਸੀ ਪਿੰਡ ਮਲਕ ਪੁੱਤਰ ਜਗਜੀਤ ਸਿੰਘ ਦਾ ਵਿਆਹ ਜਸਪ੍ਰੀਤ ਕੌਰ ਨਾਲ ਹੋਇਆ ਸੀ। ਜਸਪ੍ਰੀਤ ਉਸ ਕੋਲ ਇਕ ਸਾਲ ਤੱਕ ਰਹੀ। ਇਸ ਤੋਂ ਪਹਿਲਾਂ ਉਹ ਅਮਰੀਕਾ ਵੀ ਗਈ ਸੀ। ਅਮਰੀਕਾ ਤੋਂ ਵਾਪਸ ਆਉਣ ਮਗਰੋਂ ਉਸ ਨੇ ਆਈਲੈਟਸ ਕੀਤੀ ਅਤੇ ਫਿਰ ਕੈਨੇਡਾ ਚਲੀ ਗਈ।

ਇਹ ਵੀ ਪੜ੍ਹੋ : ਨੂੰਹ ਦੀ ਡਲਿਵਰੀ ਦੌਰਾਨ ਹਸਪਤਾਲ 'ਚ ਜੋ ਕੁੱਝ ਹੋਇਆ, ਸੱਸ ਨੇ ਰੋ-ਰੋ ਸੁਣਾਈ ਦਾਸਤਾਨ

ਇਸ ਦੌਰਾਨ ਉਸ ਨੇ ਵੱਖ-ਵੱਖ ਸਮੇਂ 'ਤੇ ਕੁੱਲ 36 ਲੱਖ ਰੁਪਏ ਪ੍ਰਿਤਪਾਲ ਸਿੰਘ ਕੋਲੋਂ ਲੈ ਲਏ ਪਰ ਹੁਣ ਉਸ ਨੂੰ ਕੈਨੇਡਾ ਲਿਜਾਣ ਤੋਂ ਜਸਪ੍ਰੀਤ ਨੇ ਇਨਕਾਰ ਕਰ ਦਿੱਤਾ ਹੈ, ਜਿਸ ਦੀ ਸ਼ਿਕਾਇਤ ਪ੍ਰਿਤਪਾਲ ਵੱਲੋਂ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਗੁੰਡਾਗਰਦੀ ਦਾ ਮੰਜ਼ਰ ਦੇਖ ਦਹਿਲੇ ਲੋਕਾਂ ਦੇ ਦਿਲ, ਕਿਰਪਾਨਾਂ ਨਾਲ ਹੋਈ ਵੱਢ-ਟੁੱਕ ਤੇ...

ਪ੍ਰਿਤਪਾਲ ਦੀ ਸ਼ਿਕਾਇਤ 'ਤੇ ਪੁਲਸ ਨੇ ਜਸਪ੍ਰੀਤ ਕੌਰ, ਉਸ ਦੀ ਮਾਤਾ ਸੁਖਜੀਤ ਕੌਰ, ਭਰਾ ਗੁਰਸੇਵਕ ਸਿੰਘ ਵਾਸੀ ਬੱਧਣੀ ਖੁਰਦ, ਮੋਗਾ ਅਤੇ ਜਗਮੋਹਨ ਸਿੰਘ ਨੰਬਰਦਾਰ ਦੇ ਖਿਲਾਫ਼ ਧਾਰਾ-420, 406 ਅਤੇ 120ਬੀ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਬਾਰੇ ਏ. ਐਸ. ਆਈ. ਜ਼ੋਰਾਵਰ ਸਿੰਘ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਮੁਤਾਬਕ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।

 


Babita

Content Editor Babita