NRI ਲਾੜੀ ਨੇ ਦਿੱਤਾ ਧੋਖਾ, ਮੁੰਡੇ ਵਾਲਿਆਂ ਦਾ 26 ਲੱਖ ਖਰਚ ਕਰਵਾ ਬਦਲੇ ਰੰਗ
Monday, Apr 24, 2023 - 05:09 AM (IST)
ਲੁਧਿਆਣਾ (ਵਰਮਾ) : ਅੱਜਕੱਲ੍ਹ ਲੜਕਾ ਹੋਵੇ ਜਾਂ ਲੜਕੀ, ਵਿਆਹ ਕਰਵਾ ਵਿਦੇਸ਼ 'ਚ ਸੈਟਲ ਹੋਣ ਦਾ ਸੁਪਨਾ ਦੇਖ ਰਿਹਾ ਹੈ। ਉਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦੀ ਇਨਸਾਨ ਪੂਰੀ ਕੋਸ਼ਿਸ਼ ਕਰਦਾ ਹੈ ਪਰ ਕੋਈ ਨਹੀਂ ਜਾਣਦਾ ਕਿ ਕੌਣ ਕਿਸ ਨੂੰ ਧੋਖਾ ਦੇ ਜਾਵੇ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਸ ਵਿੱਚ ਇਕ ਲੜਕੀ ਵੱਲੋਂ ਇਕ ਲੜਕੇ ਨੂੰ ਧੋਖਾ ਦਿੱਤਾ ਗਿਆ ਹੈ। ਇਸ ਦੀ ਸ਼ਿਕਾਇਤ ਮੁੰਡੇ ਵੱਲੋਂ ਥਾਣਾ ਵੂਮੈਨ ਸੈੱਲ ਦੀ ਪੁਲਸ ਨੂੰ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਜਨਮਦਿਨ ਵਾਲੇ ਦਿਨ ਹੀ ਪਤਨੀ ਦਾ ਗਲ਼ਾ ਘੁੱਟ ਕੇ ਕਤਲ
ਸ਼ਿਕਾਇਤ 'ਚ ਮੁੰਡੇ ਨੇ ਦੱਸਿਆ ਕਿ ਜਿਸ ਲੜਕੀ ਨਾਲ ਉਸ ਦਾ ਵਿਆਹ ਹੋਇਆ ਸੀ, ਉਸ ਨੂੰ ਉਨ੍ਹਾਂ ਨੇ 26 ਲੱਖ ਰੁਪਏ ਖਰਚ ਕੇ ਕੈਨੇਡਾ ਭੇਜਿਆ ਸੀ ਤਾਂ ਕਿ ਵਿਦੇਸ਼ ਜਾ ਕੇ ਉਹ ਉਸ ਨੂੰ ਵੀ ਕੈਨੇਡਾ ਬੁਲਾ ਲਵੇਗੀ ਪਰ ਵਿਦੇਸ਼ ਜਾਣ ਤੋਂ ਬਾਅਦ ਲੜਕੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ ਨੂੰ ਵਿਦੇਸ਼ ਬੁਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਲੜਕੇ ਵਾਲਿਆਂ ਵੱਲੋਂ ਲੜਕੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਇਸ ਸਬੰਧੀ ਕਈ ਵਾਰ ਗੱਲਬਾਤ ਵੀ ਕੀਤੀ ਗਈ ਪਰ ਉਨ੍ਹਾਂ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਾਰਨ ਆਖਿਰਕਾਰ ਲੜਕੀ ਵਾਲਿਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਉਣਾ ਪਿਆ।
ਇਹ ਵੀ ਪੜ੍ਹੋ : ਸੂਡਾਨ ਸੰਕਟ ਨੇ ਵਧਾਈ ਚਿੰਤਾ, ਕੇਂਦਰ ਸਰਕਾਰ ਨੇ ਭਾਰਤੀਆਂ ਨੂੰ ਕੱਢਣ ਲਈ ਤਿਆਰ ਕੀਤਾ ਐਕਸ਼ਨ ਪਲਾਨ
ਕੀ ਹੈ ਮਾਮਲਾ
ਪਿੰਡ ਡੇਹਲੋਂ ਰੁੜਕਾ ਰੋਡ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 2019 ਵਿੱਚ ਅਰਜਨ ਨਗਰ ਗਿੱਲ ਰੋਡ ਦੀ ਰਹਿਣ ਵਾਲੀ ਤਰਨਪ੍ਰੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਮੇਰੀ ਪਤਨੀ ਵਿਦੇਸ਼ ਪੜ੍ਹਨ ਚਲੀ ਗਈ। ਇਸ ਦੇ ਲਈ ਉਸ ਨੇ 26 ਲੱਖ ਰੁਪਏ ਖਰਚ ਕੀਤੇ। ਵਿਦੇਸ਼ ਜਾਣ ਤੋਂ ਪਹਿਲਾਂ ਮੇਰੇ ਸਹੁਰਾ ਪਰਿਵਾਰ ਅਤੇ ਮੇਰੀ ਪਤਨੀ ਨੇ ਮੈਨੂੰ ਭਰੋਸਾ ਦਿੱਤਾ ਸੀ ਕਿ ਤਰਨਪ੍ਰੀਤ ਕੌਰ ਵਿਦੇਸ਼ ਜਾ ਕੇ ਮੈਨੂੰ ਵੀ ਆਪਣੇ ਕੋਲ ਬੁਲਾ ਲਵੇਗੀ।
ਅਰਸ਼ਦੀਪ ਨੇ ਦੱਸਿਆ ਕਿ ਮੇਰੀ ਪਤਨੀ ਨੇ ਵਿਦੇਸ਼ ਜਾਣ ਤੋਂ ਬਾਅਦ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ, ਜਿਸ ਦੀ ਲਿਖਤੀ ਸ਼ਿਕਾਇਤ ਉਸ ਨੇ ਥਾਣਾ ਵੂਮੈਨ ਸੈੱਲ ਨੂੰ ਦਿੱਤੀ। ਪੁਲਸ ਅਧਿਕਾਰੀਆਂ ਵੱਲੋਂ ਜਾਂਚ ਕਰਨ 'ਤੇ ਤਫ਼ਤੀਸ਼ੀ ਅਫ਼ਸਰ ਸੁਖਵਿੰਦਰ ਸਿੰਘ ਨੇ ਪੀੜਤ ਦੀ ਪਤਨੀ ਤਰਨਪ੍ਰੀਤ ਕੌਰ, ਸਹੁਰਾ ਅਵਤਾਰ ਸਿੰਘ, ਸੱਸ ਰਜਿੰਦਰਾ ਕੌਰ ਤੇ ਜੇਠ ਚੰਨਪ੍ਰੀਤ ਸਿੰਘ ਦੇ ਖ਼ਿਲਾਫ਼ ਧਾਰਾ-420, 120-ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।