ਮੁੰਡਿਆਂ ਨੇ ਛੇੜਛਾੜ ਦਾ ਵਿਰੋਧ ਕਰਨ ''ਤੇ ਸ਼ਰ੍ਹੇਆਮ ਵਿਦਿਆਰਥਣਾਂ ਨਾਲ ਕੀਤੀ ਕੁੱਟਮਾਰ, ਫਿਰ ਜੋ ਹੋਇਆ...

Saturday, Jul 22, 2017 - 05:47 PM (IST)

ਮੁੰਡਿਆਂ ਨੇ ਛੇੜਛਾੜ ਦਾ ਵਿਰੋਧ ਕਰਨ ''ਤੇ ਸ਼ਰ੍ਹੇਆਮ ਵਿਦਿਆਰਥਣਾਂ ਨਾਲ ਕੀਤੀ ਕੁੱਟਮਾਰ, ਫਿਰ ਜੋ ਹੋਇਆ...

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)— ਬੱਸ ਸਟੈਂਡ ਵੱਲ ਜਾਂਦੇ ਰਸਤੇ 'ਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ 3 ਨੌਜਵਾਨਾਂ ਨੇ 2 ਵਿਦਿਆਰਥਣਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਮਾਜਰੇ ਨੂੰ ਦੇਖ ਕੇ ਰਾਹਗੀਰ ਅਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਕੱਠ ਨੂੰ ਵੇਖ ਕੇ ਦੋ ਨੌਜਵਾਨ ਤਾਂ ਉਥੋਂ ਭੱਜ ਗਏ ਪਰ ਇਕ ਨੌਜਵਾਨ ਨੂੰ ਲੋਕਾਂ ਨੇ ਦਬੋਚ ਲਿਆ ਅਤੇ ਉਸ ਦੀ ਚੰਗੀ ਤਰ੍ਹਾਂ ਛਿੱਤਰ ਪਰੇਡ ਕੀਤੀ। ਇਸ ਦੌਰਾਨ ਹੀ ਗਸ਼ਤ 'ਤੇ ਜਾ ਰਹੀਆਂ ਪੀ. ਸੀ. ਆਰ. ਮਹਿਲਾ ਪੁਲਸ ਮੁਲਾਜ਼ਮਾਂ ਵੀ ਮੌਕੇ 'ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਵੀ ਉਕਤ ਨੌਜਵਾਨ ਦੀ ਚੰਗੀ ਤਰ੍ਹਾਂ ਨਾਲ ਛਿੱਤਰ ਪਰੇਡ ਕੀਤੀ। 
ਇਸ ਉਪਰੰਤ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਕਰਮਚਾਰੀ ਵੀ ਉਥੇ ਪੁੱਜੇ ਅਤੇ ਨੌਜਵਾਨ ਦੀ ਛਿੱਤਰ ਪਰੇਡ ਕਰਕੇ ਉਸ ਨੂੰ ਆਪਣੇ ਨਾਲ ਥਾਣੇ 'ਚ ਲੈ ਆਏ। ਵਿਦਿਆਰਥਣਾਂ ਨੇ ਦੱਸਿਆ ਕਿ ਉਕਤ ਨੌਜਵਾਨਾਂ ਵਲੋਂ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਵਿਰੋਧ ਕਰਨ 'ਤੇ ਇਨ੍ਹਾਂ ਨੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਇਸ ਸਬੰਧ 'ਚ ਥਾਣਾ ਸਿਟੀ ਦੇ ਇੰਚਾਰਜ ਅਸ਼ੋਕ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਕ ਨੌਜਵਾਨ ਨੂੰ ਸਾਡੇ ਵਲੋਂ ਹਿਰਾਸਤ 'ਚ ਲਿਆ ਗਿਆ ਹੈ। ਉਸ ਦੇ ਦੋ ਸਾਥੀਆਂ ਦੀ ਭਾਲ ਜਾਰੀ ਹੈ, ਜਿਨ੍ਹਾਂ ਦੀ ਜਲਦੀ ਹੀ ਭਾਲ ਕਰ ਲਈ ਜਾਵੇਗੀ।


Related News