ਪਿਕਨਿਕ ਮਨਾਉਣ ਆਏ ਲੜਕਾ-ਲੜਕੀ ਨਾਲ ਨੌਜਵਾਨਾਂ ਨੇ ਕੀਤੀ ਕੁੱਟਮਾਰ, ਚਲਾਈ ਗੋਲੀ
Thursday, May 05, 2022 - 11:55 PM (IST)

ਲੁਧਿਆਣਾ (ਅਨਿਲ) – ਸਥਾਨਕ ਕਸਬਾ ਲਾਡੋਵਾਲ ਦੇ ਨੇੜੇ ਪਿਕਨਿਕ ਸਪੋਰਟ ਹਾਰਡੀ ਵਰਲਡ 'ਚ ਅੱਜ ਪਿਕਨਿਕ ਮਨਾਉਣ ਆਏ ਇਕ ਨੌਜਵਾਨ ਅਤੇ ਲੜਕੀ ਦੇ ਨਾਲ ਕੁਝ ਨੌਜਵਾਨਾਂ ਨੇ ਕੁੱਟਮਾਰ ਕੀਤੀ ਅਤੇ ਗੋਲੀ ਚਲਾਈ। ਸੂਚਨਾ ਮਿਲਦੇ ਹੀ ਇੰਚਾਰਜ ਜਸਵੀਰ ਸਿੰਘ ਪੁਲਸ ਬਲ ਸਮੇਤ ਮੌਕੇ ’ਤੇ ਪੁੱਜੇ। ਪੀੜਤ ਲੜਕੀ ਸ਼ਿਫਾਲੀ ਪੁੱਤਰੀ ਬਲਵਿੰਦਰ ਸਿੰਘ ਆਪਣੇ ਦੋਸਤ ਜੋਬਨ ਵਾਸੀ ਗੁਰੂ ਅਰਜਨ ਦੇਵ ਨਗਰ ਸਮਰਾਲਾ ਚੌਕ ਨੇ ਥਾਣਾ ਇੰਚਾਰਜ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਆਪਣੇ ਦੋਸਤ ਨਾਲ ਘੁੰਮਣ ਅਈ ਸੀ।
ਇਹ ਵੀ ਪੜ੍ਹੋ :- ਫਗਵਾੜਾ : ਪੁਲਸ ਨੇ 24 ਘੰਟਿਆਂ 'ਚ ਬਜ਼ੁਰਗ ਕਾਰੋਬਾਰੀ ਦੇ ਕਾਤਲ ਨੂੰ ਕੀਤਾ ਗ੍ਰਿਫ਼ਤਾਰ
ਸ਼ਾਮ 4 ਵਜੇ ਉਨ੍ਹਾਂ ਨੂੰ ਮੁਹੱਲੇ 'ਚ ਰਹਿਣ ਵਾਲੇ ਮੇਜਰ ਸਿੱਧੂ ਦਾ ਫੋਨ ਆਇਆ ਕਿ ਅਸੀ ਹਾਰਡੀ ਵਰਲਡ ਦੇ ਬਾਹਰ ਮਿਲਣ ਆਏ ਹਾਂ ਜਿਸ ਦੇ ਬਾਅਦ ਲੜਕਾ ਅਤੇ ਲੜਕੀ ਗੇਟ ਦੇ ਬਾਹਰ ਆ ਗਏ ਅਤੇ ਇਸ ਦੌਰਾਨ ਮੇਜਰ ਸਿੱਧੂ ਅਤੇ ਉਸ ਦੇ ਅੱਧਾ ਦਰਜਨ ਦੇ ਲਗਭਗ ਨੌਜਵਾਨਾਂ ਨੇ ਦੋਵਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹਾਰਡੀ ਵਰਲਡ ਦੇ ਕਰਮਚਾਰੀ ਛੁਡਾਉਣ ਆਏ ਮੁਲਜ਼ਮਾਂ ਨੂੰ ਫੜਨ ਲੱਗੇ ਤਾਂ ਇਕ ਨੌਜਵਾਨ ਨੇ ਪਿਸਟਲ ਤੋਂ ਹਵਾਈ ਫਾਇਰ ਕਰ ਦਿੱਤਾ, ਜਿਸ ਦੇ ਚੱਲਦੇ ਉਥੇ ਲੋਕਾਂ 'ਚ ਹਫੜਾ-ਦਫੜੀ ਮਚ ਗਈ।
ਇਹ ਵੀ ਪੜ੍ਹੋ :- ਐਕਟਿਵਾ ਸਵਾਰ ਲੁਟੇਰੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਹੋਏ ਫਰਾਰ
ਥਾਣਾ ਇੰਚਾਰਜ ਨੇ ਦੱਸਿਆ ਕਿ ਜਾਂਚ ਕਰਨ ਬਾਅਦ ਮੌਕੇ ਤੋਂ ਖੋਲ ਬਰਾਮਦ ਹੋਇਆ ਹੈ, ਜਿਸ ਦੇ ਬਾਅਦ ਉਥੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਗਏ, ਜਿਸ ਵਿਚ ਮੁਲਜ਼ਮ ਲੜਕੀ ਅਤੇ ਲੜਕੇ ਦੀ ਕੁੱਟਮਾਰ ਕਰਕੇ ਦਿਖਾਈ ਦੇ ਰਹੇ ਹਨ। ਪੁਲਸ ਨੇ ਸ਼ਿਫਾਲੀ ਅਤੇ ਜੋਬਨ ਦੀ ਸ਼ਿਕਾਇਤ ’ਤੇ ਮੇਜਰ ਸਿੱਧੂ ਅਤੇ ਉਸ ਦੇ ਅੱਧਾ ਦਰਜਨ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ :-ਸੇਲ ਟੈਕਸ ਵਿਭਾਗ ਵੱਲੋਂ 2 ਪਲਾਈਵੁੱਡ ਯੂਨਿਟਾਂ ’ਤੇ ਛਾਪੇਮਾਰੀ, ਦਸਤਾਵੇਜ਼ ਕੀਤੇ ਜ਼ਬਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ