ਪਿਤਾ ਨਾਲ ਹਰਿਆਣਾ ਗਏ ਪੁੱਤ ਨਾਲ ਵਾਪਰੀ ਅਣਹੋਣੀ, ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਹਾਨੋਂ ਤੁਰ ਗਿਆ ਮੁੰਡਾ
Monday, Apr 07, 2025 - 12:31 PM (IST)

ਬਟਾਲਾ (ਸਾਹਿਲ): ਪੰਜਾਬ ਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਹਿਗੜ੍ਹ ਚੂੜੀਆਂ ਅਧੀਨ ਆਉਂਦੇ ਪਿੰਡ ਲਾਲੇਨੰਗਲ ਦੇ ਰਹਿਣ ਵਾਲੇ ਇਕ ਪਰਿਵਾਰ ’ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ 16 ਸਾਲ ਬੱਚੇ ਦੀ ਸਟੇਟ ਹਰਿਆਣਾ ਦੇ ਪਿੰਡ ਝੱਜਰ ਦੀ ਨਹਿਰ ’ਚ ਨਹਾਉਣ ਸਮੇਂ ਡੁੱਬਣ ਨਾਲ ਮੌਤ ਹੋਣ ਦੀ ਅੱਤ ਦੁਖਦਾਈ ਖ਼ਬਰ ਪਰਿਵਾਰ ਦੇ ਕੰਨੀ ਪਈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ
ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਸ਼ਾਨ ਸਿੰਘ ਦੇ ਪਿਤਾ ਨੰਬਰਦਾਰ ਪਰਮਜੀਤ ਸਿੰਘ ਵਾਸੀ ਪਿੰਡ ਲਾਲੇਨੰਗਲ ਨੇ ਦੱਸਿਆ ਕਿ ਕਰੀਬ 3 ਦਿਨ ਪਹਿਲਾਂ ਉਹ ਪਿੰਡ ਤੋਂ ਆਪਣੇ 16 ਸਾਲਾ ਨਾਬਾਲਿਗ ਮੁੰਡੇ ਗੁਰਸ਼ਾਨ ਸਿੰਘ ਜੋ ਕਿ 10ਵੀਂ ਜਮਾਤ ’ਚ ਪੜ੍ਹਦਾ ਸੀ, ਨੂੰ ਅੱਧੀ ਦਰਜਨ ਲੇਬਰ ਵਾਲੇ ਵਿਅਕਤੀਆਂ ਨਾਲ ਲੈ ਕੇ ਹਰਿਆਣਾ ਦੇ ਜ਼ਿਲ੍ਹਾ ਰੋਹਤਕ ’ਚ ਪੈਂਦੇ ਕਸਬਾ ਬਾਦਲੀ ਵਿਖੇ ਰੀਪਰ ਨਾਲ ਤੂੜੀ ਬਣਾਉਣ ਵਾਸਤੇ ਗਿਆ ਸੀ ਅਤੇ ਅਜੇ ਉਨ੍ਹਾਂ ਨੇ ਕੰਮ ਸ਼ੁਰੂ ਵੀ ਨਹੀਂ ਸੀ ਕੀਤਾ ਕਿ ਇਥੇ ਪਹੁੰਚਦਿਆਂ ਹੀ ਉਸ ਦਾ ਮੁੰਡਾ ਨੇੜੇ ਸਥਿਤ ਪਿੰਡ ਝੱਜਰ ਦੀ ਐੱਨ.ਸੀ.ਆਰ. ਨਹਿਰ ’ਚ ਵਿਅਕਤੀਆਂ ਨਾਲ ਨਹਾਉਣ ਲਈ ਚਲਾ ਗਿਆ, ਜਿਥੇ ਪੈਰ ਫਿਸਲਣ ਨਾਲ ਉਹ ਨਹਿਰ ’ਚ ਡੁੱਬ ਗਿਆ। ਉਨ੍ਹਾਂ ਦੱਸਿਆ ਕਿ ਬੜੀ ਮੁਸ਼ਕਲ ਨਾਲ ਪ੍ਰਸ਼ਾਸਨ ਦੀ ਮਦਦ ਨਾਲ ਨਹਿਰ ’ਚੋਂ ਉਸ ਦੇ ਲੜਕੇ ਦੀ ਲਾਸ਼ ਕੱਢੀ ਗਈ, ਜਿਸ ਦਾ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਹਵਾਲੇ ਕੀਤੀ।
ਇਹ ਵੀ ਪੜ੍ਹੋ- ਲਗਾਤਾਰ ਦੂਜੀ ਵਾਰ ਫੜੀ ਗਈ 'ਥਾਣੇਦਾਰਨੀ', ਕਾਰਨਾਮਾ ਜਾਣ ਤੁਸੀਂ ਵੀ ਰਹਿ ਜਾਓਗੇ ਦੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8