ਲੁਧਿਆਣਾ ’ਚ ਖ਼ੌਫਨਾਕ ਵਾਰਦਾਤ, ਲੁਟੇਰਿਆਂ ਨਾਲ ਭਿੜੇ ਮੁੰਡੇ ਦੇ ਢਿੱਡ ’ਚ ਮਾਰਿਆ ਚਾਕੂ, ਆਂਦਰਾਂ ਆਈਆਂ ਬਾਹਰ

Sunday, May 02, 2021 - 01:37 PM (IST)

ਲੁਧਿਆਣਾ ’ਚ ਖ਼ੌਫਨਾਕ ਵਾਰਦਾਤ, ਲੁਟੇਰਿਆਂ ਨਾਲ ਭਿੜੇ ਮੁੰਡੇ ਦੇ ਢਿੱਡ ’ਚ ਮਾਰਿਆ ਚਾਕੂ, ਆਂਦਰਾਂ ਆਈਆਂ ਬਾਹਰ

ਲੁਧਿਆਣਾ (ਰਾਜ) : ਸ਼ਹਿਰ ’ਚ ਇਨ੍ਹੀਂ ਦਿਨੀਂ ਲੁਟੇਰਿਆਂ ਅਤੇ ਸਨੈਚਰਾਂ ਨੇ ਅੱਤ ਮਚਾਈ ਹੋਈ ਹੈ। ਇਸੇ ਹੀ ਤਰ੍ਹਾਂ ਡਾਬਾ ਇਲਾਕੇ ’ਚ ਦੋਸਤ ਦੇ ਨਾਲ ਤੜਕੇ ਸੈਰ ਨੂੰ ਨਿਕਲੇ ਨਾਬਾਲਗ ਨੂੰ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਘੇਰ ਲਿਆ। ਜਦੋਂ ਲੁਟੇਰਿਆਂ ਨੇ ਉਸ ਦਾ ਮੋਬਾਇਲ ਖੋਹਣਾ ਚਾਹਿਆ ਤਾਂ ਨਾਬਾਲਗ ਨੇ ਵਿਰੋਧ ਕੀਤਾ। ਇਸ ’ਤੇ ਮੋਟਰਸਾਈਕਲ ਸਵਾਰ ਇਕ ਲੁਟੇਰੇ ਨੇ ਚਾਕੂ ਕੱਢ ਕੇ ਉਸ ਦੇ ਢਿੱਡ ’ਚ ਮਾਰ ਦਿੱਤਾ। ਚਾਕੂ ਲੱਗਣ ਨਾਲ ਮੁੰਡੇ ਦੇ ਢਿੱਡ ਦੀਆਂ ਆਂਦਰਾਂ ਬਾਹਰ ਆ ਗਈਆਂ, ਜਦੋਂਕਿ ਦੂਜਾ ਦੋਸਤ ਇੰਨਾ ਡਰ ਗਿਆ ਕਿ ਉਹ ਖੜ੍ਹੇ ਰਹਿ ਕੇ ਇਹ ਖ਼ੌਫਨਾਕ ਮੰਜਰ ਦੇਖਦਾ ਰਿਹਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਨੇ ਵਧਾਈ ਸਖ਼ਤੀ, ਨਵੀਂ ਪਾਬੰਦੀਆਂ ਦੇ ਨਾਲ ਜਾਰੀ ਕੀਤਾ ਇਹ ਫਰਮਾਨ

PunjabKesari

ਲੁਟੇਰਿਆਂ ਦੇ ਜਾਣ ਤੋਂ ਬਾਅਦ ਦੋਸਤ ਨੇ ਜ਼ਖਮੀ ਮੁੰਡੇ ਦੇ ਘਰ ਵਾਲਿਆਂ ਨੂੰ ਦੱਸਿਆ। ਇਸ ਦੌਰਾਨ ਘਟਨਾ ਸਥਾਨ ’ਤੇ ਪਹੁੰਚੇ ਪਰਿਵਾਰ ਨੇ ਉਕਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਅਮਨਦੀਪ ਸਿੰਘ (17) ਗਿਆਸਪੁਰਾ ਦਾ ਰਹਿਣ ਵਾਲਾ ਸੀ। ਪੁਲਸ ਨੂੰ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਮਿਲੀ ਹੈ, ਜਿਸ ’ਚ ਮੁਲਜ਼ਮ ਨਜ਼ਰ ਆ ਰਹੇ ਹਨ। ਹਾਲ ਦੀ ਘੜੀ ਪੁਲਸ ਨੇ ਫੁਟੇਜ ਕਬਜ਼ੇ ’ਚ ਲੈ ਲਈ ਹੈ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਲੁੱਟ ਦਾ ਪਰਚਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਲੜ ਕੇ ਪੇਕੇ ਗਈ ਪਤਨੀ ਤਾਂ ਜਾਨੋ ਪਿਆਰੀ ਧੀ ਨੂੰ ਪਾਉਣ ਲਈ ਤੜਫ ਰਹੇ ਪਿਓ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News