26 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ

07/01/2020 5:25:36 PM

ਹੁਸ਼ਿਆਰਪੁਰ (ਅਮਰੀਕ,ਅਮਰਿੰਦਰ)— ਹੁਸ਼ਿਆਰਪੁਰ ਦੇ ਬਾਲ ਕ੍ਰਿਸ਼ਨ ਰੋਡ ਵਿਖੇ ਉਸ ਸਮੇਂ ਮਾਹੌਲ ਦੁੱਖਦਾਈ ਹੋ ਗਿਆ ਜਦੋਂ ਇਕ 26 ਸਾਲਾ ਨੌਜਵਾਨ ਵੱਲੋਂ ਦੇਰ ਰਾਤ ਆਪਣੇ ਕਮਰੇ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਮ੍ਰਿਤਕ ਦੇ ਮਾਮਾ ਇਸ਼ਾਨ ਸ਼ਰਮਾ ਨੇ ਵੇਖਿਆ ਕਿ ਉਨ੍ਹਾਂ ਦਾ ਭਾਣਜਾ ਸੌਰਵ ਸ਼ਰਮਾ ਜੋ ਕਿ ਹਰ ਰੋਜ਼ ਜਲਦੀ ਉੱਡ ਜਾਂਦਾ ਸੀ ਅੱਜ ਜਦੋਂ ਨਹੀਂ ਉੱਠਿਆ ਤਾਂ ਇਸ਼ਾਨ ਸ਼ਰਮਾ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਅਤੇ ਅੰਦਰੋਂ ਕੋਈ ਵੀ ਆਵਾਜ਼ ਨਹੀਂ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਦਰਵਾਜ਼ਾ ਤੋੜ ਦਿੱਤਾ। ਕਮਰੇ ਅੰਦਰ ਵੜ ਕੇ ਵੇਖਿਆ ਕਿ ਉਨ੍ਹਾਂ ਦੇ ਭਾਣਜੇ ਸੌਰਵ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।

ਕੱਪੜੇ ਦਾ ਕੰਮ ਕਰਨ ਦੀ ਤਿਆਰੀ ਕਰ ਰਿਹਾ ਸੀ ਸੌਰਵ : ਅੱਜ ਦੁਪਹਿਰੇ ਸਿਵਲ ਹਸਪਤਾਲ ਵਿਖੇ ਮ੍ਰਿਤਕ ਸੌਰਵ ਸ਼ਰਮਾ ਪੁੱਤਰ ਵਿਨੋਦ ਸ਼ਰਮਾ ਨਿਵਾਸੀ ਨਰਾਇਣ ਨਗਰ ਦੇ ਮਾਮੇ ਇਸ਼ਾਨ ਸ਼ਰਮਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੌਰਵ ਕਾਫ਼ੀ ਸਮੇਂ ਤੋਂ ਆਪਣੇ ਮਾਮੇ ਦੇ ਨਾਲ ਹੀ ਬਾਲ ਕ੍ਰਿਸ਼ਨ ਰੋਡ 'ਤੇ ਰਹਿ ਰਿਹਾ ਸੀ। ਮ੍ਰਿਤਕ ਦੇ ਮਾਮੇ ਨੇ ਦੱਸਿਆ ਕਿ ਬੀਤੀ ਸ਼ਾਮ ਸੌਰਵ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ 'ਚ ਸੌਣ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੌਰਵ ਇਸ ਸਮੇਂ ਕਸਬਾ ਹਰਿਆਣਾ 'ਚ ਕੱਪੜੇ ਦਾ ਕੰਮ ਕਰਨ ਦੀ ਤਿਆਰੀ ਕਰ ਰਿਹਾ ਸੀ। ਪ੍ਰੰਤੂ ਸਾਨੂੰ ਪਤਾ ਨਹੀਂ ਚੱਲ ਰਿਹਾ ਕਿ ਉਹ ਕਿਸ ਗੱਲ ਨੂੰ ਲੈ ਕੇ ਪਰੇਸ਼ਾਨ ਸੀ।

ਸੰਪਰਕ ਕਰਨ 'ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਰ ਦੇ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਤੋਂ ਵੀ ਪੁਲਸ ਨੇ ਪੁੱਛਗਿੱਛ ਕੀਤੀ ਹੈ। ਮ੍ਰਿਤਕ ਕੋਲੋਂ ਪੁਲਸ ਨੂੰ ਕੋਈ ਸੂਸਾਈਡ ਨੋਟ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸੌਰਵ ਦੇ ਪਿਤਾ ਵਿਨੋਦ ਸ਼ਰਮਾ ਦੇ ਬਿਆਨ 'ਤੇ ਪੁਲਸ ਨੇ ਇਸ ਮਾਮਲੇ 'ਚ ਧਾਰਾ 174 ਦੀ ਕਾਰਵਾਈ ਪੂਰੀ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ।


shivani attri

Content Editor

Related News