ਜਲੰਧਰ: 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਲਾਇਆ ਮੌਤ ਨੂੰ ਗਲੇ

Thursday, May 14, 2020 - 07:40 PM (IST)

ਜਲੰਧਰ: 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਲਾਇਆ ਮੌਤ ਨੂੰ ਗਲੇ

ਜਲੰਧਰ (ਵਰੁਣ)— ਪਿੰਡ ਨਾਗਰਾ ਨੇੜੇ ਪੈਂਦੇ ਸ਼ਿਵਨਗਰ 'ਚ 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਛਾਣ ਪ੍ਰਿੰਸ ਕੁਮਾਰ ਪੁੱਤਰ ਜਨਕ ਰਾਜ ਵਾਸੀ ਸ਼ਿਵ ਨਗਰ ਦੇ ਰੂਪ 'ਚ ਹੋਈ ਹੈ। ਥਾਣਾ ਨੰਬਰ ਇਕ ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਿਵ ਨਗਰ 'ਚ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਮੌਕੇ 'ਤੇ ਪੁਲਸ ਨੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਇਹ ਵੀ ਪੜ੍ਹੋ: ਇਕੱਠੇ ਬਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਰੋਂਦੀਆਂ ਮਾਸੂਮ ਬੱਚੀਆਂ ਨੂੰ ਦੇਖ ਪਸੀਜਿਆ ਹਰ ਇਕ ਦਾ ਦਿਲ

ਕੰਮ ਨਾ ਹੋਣ ਕਰਕੇ ਪਰੇਸ਼ਾਨ ਰਹਿੰਦਾ ਸੀ ਪ੍ਰਿੰਸ
ਲੜਕੇ ਦੀ ਮਾਤਾ ਰੇਖਾ ਰਾਣੀ ਨੇ ਦੱੱਸਿਆ ਕਿ ਪ੍ਰਿੰਸ ਦਾ ਵਿਆਹ 6 ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਸ ਦੀ ਪਤਨੀ ਪੇਕੇ ਗਈ ਹੋਈ ਸੀ। ਲਾਕ ਡਾਊਨ ਦੇ ਕਾਰਨ ਉਹ ਉਥੇ ਹੀ ਰਹਿ ਰਹੀ ਸੀ। ਪ੍ਰਿੰਸ ਲੇਬਰ ਦਾ ਕੰਮ ਕਰਦਾ ਸੀ। ਲਾਕ ਡਾਊਨ ਦੇ ਕਾਰਨ ਕੰਮ ਨਾ ਹੋਣ ਕਰਕੇ ਉਹ ਘਰ 'ਚ ਹੀ ਰਹਿੰਦਾ ਸੀ, ਜਿਸ ਕਰਕੇ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਉਸ ਨੇ ਦੱਸਿਆ ਕਿ ਪ੍ਰਿੰਸ ਨੇ ਸ਼ਾਮ ਦੇ ਸਮੇਂ ਉਸ ਨੂੰ ਚਾਹ ਬਣਾਉਣ ਦਾ ਕਿਹਾ ਸੀ ਤਾਂ ਉਹ ਚਾਹ ਬਣਾਉਮ ਲੱਗ ਗਈ। ਚਾਹ ਬਣਾਉਣ ਤੋਂ ਬਾਅਦ ਜਦੋਂ ਉਸ ਦੇ ਕਮਰੇ 'ਚ ਚਾਹ ਦੇਣ ਗਈ ਸੀ ਤਾਂ ਦੇਖਿਆ ਕਿ ਪ੍ਰਿੰਸ ਪੱਖੇ ਨਾਲ ਲਟਕ ਰਿਹਾ ਸੀ। ਥਾਣਾ ਨੰਬਰ ਇਕ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News