ਘਰੋਂ ਲਾਪਤਾ ਹੋਏ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਬਿਆਸ ਦਰਿਆ 'ਚ ਮਾਰੀ ਛਾਲ

Thursday, Apr 30, 2020 - 12:40 PM (IST)

ਘਰੋਂ ਲਾਪਤਾ ਹੋਏ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਬਿਆਸ ਦਰਿਆ 'ਚ ਮਾਰੀ ਛਾਲ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਜ਼ਿਲਾ ਗੁਰਦਾਸਪੁਰ ਦੇ ਪਿੰਡ ਤੁਗਲਵਾਲ ਦੇ ਇਕ ਨੌਜਵਾਨ ਵੱਲੋਂ ਬੀਤੀ ਦੇਰ ਸ਼ਾਮ ਟਾਂਡਾ ਦੇ ਪਿੰਡ ਰੜਾ ਮੰਡ ਨਜ਼ਦੀਕ ਬਿਆਸ ਦਰਿਆ 'ਚ ਛਾਲ ਮਾਰ ਦਿੱਤੀ ਗਈ।

PunjabKesari

ਬੀਤੀ ਸ਼ਾਮ ਘਰੋਂ ਨਿਕਲੇ ਨੌਜਵਾਨ ਜੋਬਨਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਦਾ ਮੋਟਰਸਾਈਕਲ ਬਿਆਸ ਦੇ ਦਰਿਆ ਪੁਲ ਦੇ ਵਿਚਕਾਰ ਪੁਲ 'ਤੇ ਤਾਇਨਾਤ ਪੁਲਸ ਟੀਮ ਨੂੰ ਮਿਲਿਆ।  ਹਾਲਾਂਕਿ ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ ਕਿ ਨੌਜਵਾਨ ਨੇ ਦਰਆਿ 'ਚ ਹੀ ਛਾਲ ਮਾਰੀ ਹੈ ਨੌਜਵਾਨ ਨੇ ਅਜਿਹਾ ਕਿੰਨਾ ਹਾਲਾਤ 'ਚ ਕੀਤਾ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ।

PunjabKesari

ਹਾਲਾਤ ਦੇ ਮੱਦੇ ਨਜ਼ਰ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨੇ ਕਿਸੇ ਪ੍ਰੇਸ਼ਾਨੀ ਦੇ ਚਲਦਿਆ ਦਰਿਆ 'ਚ ਛਾਲ ਮਾਰ ਦਿੱਤੀ ਹੈ। ਜੋਬਨਪ੍ਰੀਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਨੌਜਵਾਨ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।


author

shivani attri

Content Editor

Related News