ਸ਼ਰਮਨਾਕ : ਗੁਆਂਢ ’ਚ ਰਹਿਣ ਵਾਲੇ ਦਰਿੰਦੇ ਨੇ ਘਰ ਦੇ ਬਾਹਰ ਖੇਡ ਰਹੀ 6 ਸਾਲਾ ਮਾਸੂਮ ਦੀ ਰੋਲ ਦਿੱਤੀ ਪੱਤ

Sunday, Mar 12, 2023 - 05:49 PM (IST)

ਸ਼ਰਮਨਾਕ : ਗੁਆਂਢ ’ਚ ਰਹਿਣ ਵਾਲੇ ਦਰਿੰਦੇ ਨੇ ਘਰ ਦੇ ਬਾਹਰ ਖੇਡ ਰਹੀ 6 ਸਾਲਾ ਮਾਸੂਮ ਦੀ ਰੋਲ ਦਿੱਤੀ ਪੱਤ

ਬੁਢਲਾਡਾ (ਬਾਂਸਲ) : ਘਰ ਦੇ ਬਾਹਰ ਖੇਡ ਰਹੀ ਮਾਸੂਮ 6 ਸਾਲਾ ਮਾਸੂਮ ਬੱਚੀ ਨੂੰ ਵਰਗਲਾ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲਸ ਨੇ ਮਾਮਲੇ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੂੰ ਦਰਜ ਕਰਵਾਇਆ ਬਿਆਨਾਂ 'ਚ ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਸਦੀ ਵੱਡੀ ਕੁੜੀ ਗਲੀ ਵਿਚ ਖੇਡ ਰਹੀ ਸੀ। ਇਸ ਦੌਰਾਨ ਉਨ੍ਹਾਂ ਦੇ ਗੁਆਂਡ ਰਹਿੰਦਾ ਮੁੰਡਾ ਗੁਰਪ੍ਰੀਤ ਸਿੰਘ (22) ਉਸਦੀ ਕੁੜੀ ਨੂੰ ਕੁਝ ਚੀਜ਼ ਖਵਾਉਣ ਦੇ ਬਹਾਨਾ ਲੈ ਕੇ ਵਰਗਲਾ ਕੇ ਨਾਲ ਲੈ ਗਿਆ। 

ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀ ਕਾਂਡ : SIT ਨੇ ਜਾਰੀ ਕੀਤਾ ਵਟਸਐਪ ਨੰਬਰ ਤੇ ਈ-ਮੇਲ, ਲੋਕਾਂ ਨੂੰ ਕੀਤੀ ਇਹ ਅਪੀਲ

ਇਸ ਤੋਂ ਬਾਅਦ ਉਸ ਨੇ ਆਪਣੇ ਧੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੀ। ਫਿਰ ਜਦੋਂ ਉਹ ਬੱਚੀ ਦੀ ਭਾਲ 'ਚ ਗੁਆਂਢੀ ਦੇ ਘਰ ਪਹੁੰਚੀ ਤਾਂ ਗੁਰਪ੍ਰੀਤ ਸਿੰਘ ਉਸਦੀ ਕੁੜੀ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ। ਇੰਸਪੈਕਟਰ ਰੁਪਿੰਦਰ ਕੌਰ ਨੇ ਮਾਤਾ ਦੇ ਬਿਆਨ ਕਲਮਬੰਦ ਕਰਦਿਆਂ ਪੀੜਤ ਦਾ ਮੈਡੀਕਲ ਕਰਵਾਉਣ ਲਈ ਉਸਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਉੱਧਰ ਐੱਸ. ਐੱਚ. ਓ. ਸਿਟੀ ਸੁਖਜੀਤ ਸਿੰਘ ਨੇ ਦੱਸਿਆ ਕਿ ਮੁਲਜਮ ਦੇ ਖ਼ਿਲਾਫ਼ ਧਾਰਾ 376 ਏ. ਬੀ., 6 ਪੋਕਸੋਐਕਟ ਤਹਿਮ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰਦਿਆਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਨਸ਼ੇ ਨੇ ਬਰਬਾਦ ਕੀਤੀ ਪੰਜਾਬ ਦੀ ਜਵਾਨੀ, ਮੋਗਾ 'ਚ ਓਵਰਡੋਜ਼ ਕਾਰਨ 18 ਸਾਲਾ ਮੁੰਡੇ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News