ਇਸ ਗੈਂਗਸਟਰ ਗਰੁੱਪ ਨੇ ਲਈ ਨਵਾਂਸ਼ਹਿਰ ’ਚ ਕਤਲ ਕੀਤੇ ਨੌਜਵਾਨ ਦੀ ਜ਼ਿੰਮੇਵਾਰੀ, ਫੇਸਬੁੱਕ ’ਤੇ ਪਾਈ ਪੋਸਟ

03/31/2022 6:35:21 PM

ਨਵਾਂਸ਼ਹਿਰ (ਤ੍ਰਿਪਾਠੀ)- ਬੀਤੇ ਦਿਨੀਂ ਰਾਹੋਂ-ਫਿਲੌਰ ਰੋਡ ’ਤੇ ਭੱਲਾ ਫੀਲਿੰਗ ਸਟੇਸ਼ਨ ’ਤੇ ਦਿਨ-ਦਿਹਾੜੇ ਕਤਲ ਕੀਤੇ ਗਏ ਕਾਂਗਰਸੀ ਪੰਚ ਦੇ ਮਾਮਲੇ ਵਿਚ ਪੁਲਸ ਹੁਸ਼ਿਆਰਪੁਰ ਜੇਲ੍ਹ ’ਚ ਬੰਦ ਗੈਂਗਸਟਰ ਪ੍ਰਣਵ ਉਰਫ਼ ਪਾਰੂ ਵਾਸੀ ਵਿਕਾਸ ਨਗਰ ਨਵਾਂਸ਼ਹਿਰ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਨਵਾਂਸ਼ਹਿਰ ਲੈ ਕੇ ਆਈ ਹੈ। ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਤਲ ਕਾਂਡ ਵਿਚ ਦੋਸ਼ੀ ਦੱਸੇ ਗਏ ਦੀਪਾ ਨੂੰ ਵੀ ਪੁਲਸ ਨੇ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ 3 ਦਿਨ ਦਾ ਪੁਲਸ ਰਿਮਾਂਡ ਬੁਧਵਾਰ ਨੂੰ ਹਾਸਲ ਕੀਤਾ ਸੀ। ਉਥੇ ਹੀ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਖਤਰੀ ਗਰੁੱਪ ਵੱਲੋਂ ਲਈ ਗਈ ਹੈ। 

ਕਤਲ ਕਾਂਡ ਵਿਚ ਵਰਤੀ ਸਫਾਰੀ ਗੈਂਗਸਟਰ ਖੱਤਰੀ ਨੇ ਕਰਵਾਈ ਸੀ ਉਪਲੱਬਧ
ਪੁਲਸ ਰਿਮਾਂਡ ’ਤੇ ਲਏ ਗਏ ਦੀਪਾ ਤੋਂ ਕੀਤੀ ਪੁੱਛਗਿੱਛ ’ਚ ਪੁਲਸ ਨੂੰ ਕਈ ਅਹਿਮ ਸੁਰਾਗ ਹਾਸਲ ਹੋਏ ਹਨ। ਦੀਪਾ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਕੰਗ ਦੇ ਮੱਖਣ ਸਿੰਘ ਦਾ ਕਤਲ ਕਰਨ ਲਈ ਵਰਤੀ ਸਫਾਰੀ ਗੱਡੀ ਗੈਂਗਸਟਰ ਖੱਤਰੀ ਨੇ ਉਪਲੱਬਧ ਕਰਵਾਈ ਸੀ। ਜਾਂਚ ’ਚ ਨਵਾਂਸ਼ਹਿਰ ਦੇ ਵਿਕਾਸ ਨਗਰ ਵਾਸੀ ਪ੍ਰਣਵ ਉਰਫ਼ ਪਾਰੂ ਜਿਸ ’ਤੇ ਕਈ ਅਪਰਾਧਕ ਮਾਮਲੇ ਦਰਜ ਅਤੇ ਪਹਿਲਾਂ ਤੋਂ ਹੀ ਹੁਸ਼ਿਆਰਪੁਰ ਦੀ ਜੇਲ੍ਹ ’ਚ ਬੰਦ ਹੈ ਦਾ ਨਾਂ ਆਉਣ ’ਤੇ ਪੁਲਸ ਨੇ ਪਾਰੂ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲੈ ਕੇ ਅੱਜ ਅਦਾਲਤ ’ਚ ਪੇਸ਼ ਕੀਤਾ ਜਿੱਥੇ ਮਾਣਯੋਗ ਅਦਾਲਤ ਨੇ ਪਾਰੂ ਨੂੰ 4 ਦਿਨਾਂ ਲਈ ਪੁਲਸ ਰਿਮਾਂਡ ’ਤੇ ਸੌਂਪਿਆ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ 'ਚ ਯਾਦਵਿੰਦਰ ਯਾਦਾ ਗ੍ਰਿਫ਼ਤਾਰ, ਸਾਹਮਣੇ ਆਈ ਇਹ ਗੱਲ

PunjabKesari

ਗੈਂਗਸਟਰ ਦਾ ਕਿੰਗ ਬਣਨ ਦੀ ਹੌੜ ਬਣੀ ਮੱਖਣ ਕੰਗ ਦੇ ਕਤਲ ਦੀ ਵਜ੍ਹਾ
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਦੀਪਾ ਅਤੇ ਖੱਤਰੀ ਦੀ ਅਗਵਾਈ ਵਾਲੇ ਗਰੁੱਪ ਵਿਚ ਮੱਖਣ ਸਿੰਘ ਦਾ ਨਾਂ ਤੇਜ਼ੀ ਨਾਲ ਉੱਪਰ ਜਾ ਰਿਹਾ ਸੀ ਅਤੇ ਸੂਤਰ ਦੱਸਦੇ ਹਨ ਕਿ ਖੱਤਰੀ ਅਤੇ ਮੱਖਣ ਕੰਗ ਵਿਚ ਗੈਂਗਸਟਰ ਕਿੰਗ ਬਣਨ ਦੀ ਹੌੜ ਪੈਦਾ ਹੋ ਗਈ ਸੀ, ਜਿਸ ਦੇ ਚਲਦੇ ਗੈਂਗਸਟਰ ਖੱਤਰੀ ਦੇ ਵਰਚਸਵ ਨੂੰ ਚੁਣੌਤੀ ਦੇਣ ਦੇ ਫਲਸਰੂਪ ਮੱਖਣ ਕੰਗ ਨੂੰ ਹਟਾਉਣ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਪੁਲਸ ਸੂਤਰਾਂ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਬੰਗਾ ਦੇ ਇਕ ਪਿੰਡ ਦੇ ਘਰ ’ਚ ਹੋਈ ਫਾਇਰਿੰਗ ਵਿਚ ਮੱਖਣ ਸਿੰਘ ਕੰਗ ਨੇ ਮਟਰੂ ਹੀਮਾ ਦਾ ਸਾਥ ਦਿੱਤਾ ਸੀ, ਜਿਸ ਨੂੰ ਲੈ ਕੇ ਵੀ ਖੱਤਰੀ ਗੈਂਗਸਟਰ ’ਚ ਰੋਹ ਸੀ।

ਫੇਸਬੁੱਕ ਪੇਜ ’ਤੇ ਖੱਤਰੀ ਗਰੁੱਪ ਨੇ ਲਈ ਮੱਖਣ ਕੰਗ ਦੇ ਕਤਲ ਦੀ ਜ਼ਿੰਮੇਵਾਰੀ
ਗੈਂਗਸਟਰ ਸ਼ਿਵਲ ਮਹਾਲੋਂ ਨੇ ਫੇਸਬੁੱਕ ’ਤੇ ਪੋਸਟ ਸ਼ੇਅਰ ਕੀਤੀ ਹੈ ਕਿ ਜਿਸ ’ਚ ਦੱਸਿਆ ਹੈ ਕਿ ਮੱਖਣ ਕੰਗ ਦੇ ਕਤਲ ਦੀ ਜ਼ਿੰਮੇਵਾਰੀ ਖਤਰੀ ਗਰੁੱਪ ਲੈਂਦਾ ਹੈ। ਪੋਸਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਕੰਗ ਦਾ ਕਤਲ ਸ਼ਿਵਮ ਮਹਾਲੋਂ ਵਾਲਾ ਅਤੇ ਜੱਸੀ ਲੋਧੀਪੁਰ ਨੇ ਕੀਤਾ ਹੈ ਅਤੇ ਇਸ ਕਲਦ ਦੇ ਨਾਲ ਦੀਪਾ ਬੇਗਮਪੁਰੀ ਦਾ ਕੋਈ ਲੈਣ-ਦੇਣ ਨਹੀਂ ਹੈ। ਪੁਲਸ ਪ੍ਰਸ਼ਾਸਨ ਨੂੰ ਕਿਸੇ ਹੋਰ ਨਾਲ ਧੱਕਾ ਨਾ ਕਰਨ ਅਤੇ ਬਣਦੀ ਕਾਰਵਾਈ ਦੀ ਅਪੀਲ ਕੀਤੀ ਗਈ ਹੈ। ਪੋਸਟ ਵਿਚ ਲਿਖਿਆ ਗਿਆ ਹੈ ਕਿ ਜੋ ਸੁਰਜੀਤ ਸਬੰਧੀ ਗੱਲਾਂ ਕਰਦੇ ਸਨ ਉਹ ਆਪਣਾ ਖਿਆਲ ਰੱਖਣ, ਹੁਣ ਉਨ੍ਹਾਂ ਉਸ ਦਾ ਹਿਸਾਬ ਲਿਆ ਹੈ ਅਤੇ ਬਾਕੀ ਹਿਸਾਬ ਵੀ ਜਲਦ ਕੀਤੇ ਜਾਣਗੇ। ਉਨ੍ਹਾਂ ਹੋਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਮਾਮਲੇ ’ਚ ਨਾ ਆਉਣ ਅਤੇ ਹਰੇਕ ਦਾ ਹਿਸਾਬ ਕੀਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ: ਫਿਲੌਰ ਵਿਖੇ ਮਾਂ ਨੂੰ ਭਿਆਨਕ ਮੌਤ ਦੇਣ ਵਾਲੀ ਧੀ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

ਪੁਲਸ ਨੇ ਫੇਸਬੁਕ ਪੋਸਟ ਦੇ ਐਂਗਲ ’ਤੇ ਸ਼ੁਰੂ ਕੀਤੀ ਕਾਰਵਾਈ
ਉਕਤ ਪੋਸਟ ਨੂੰ ਲੈ ਕੇ ਜਦੋਂ ਐੱਸ. ਪੀ. ਸਰਬਜੀਤ ਸਿੰਘ ਵਾਹੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਪੋਸਟ ਨੂੰ ਸ਼ਿਵਮ ਮਹਾਲੋਂ ਅਤੇ ਖਤਰੀ ਦੇ ਪੇਜ ’ਤੇ ਵੇਖਿਆ ਗਿਆ ਹੈ। ਜਿਸ ਸਬੰਧੀ ਪੁਲਸ ਇਹ ਪਤਾ ਕਰਨ ’ਚ ਲੱਗੀ ਹੋਈ ਹੈ ਕਿ ਉਕਤ ਗੈਂਗਸਟਰ ਦੀ ਕਾਰਵਾਈ ਨੂੰ ਕਿਧਰੇ ਪ੍ਰਭਾਵਿਤ ਕਰਨ ਦਾ ਯਤਨ ਤਾ ਨਹੀਂ ਕੀਤਾ ਜਾ ਰਿਹਾ।

ਪ੍ਰੋਟੈਕਸ਼ਨ ਵਾਰੰਟ ’ਤੇ ਲਿਆਂਦੇ ਪ੍ਰਣਵ ਉਰਫ਼ ਪਾਰੂ 'ਤੇ ਦਰਜ ਨੇ ਮਾਮਲੇ
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਣਵ ਉਰਫ਼ ਪਾਰੂ ’ਤੇ ਥਾਣਾ ਸਿਟੀ ਨਵਾਂਸ਼ਹਿਰ, ਦਸੂਹਾ ਜ਼ਿਲਾ ਹੁਸ਼ਿਆਰਪੁਰ, ਹਰਿਆਣਾ, ਭੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੱਤਿਆ ਅਤੇ ਹੱਤਾ ਦੀ ਕੋਸ਼ਿਸ਼ ਦੇ ਵੱਖ-ਵੱਖ ਧਾਰਾਵਾਂ ’ਤੇ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ: ਕੈਨੇਡਾ ਤੋਂ ਪੁੱਜੀ ਇਕਲੌਤੇ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News