ਪਰਿਵਾਰ ਨਾਲ ਰਹਿਣ ਲਈ ਚਾਈਂ-ਚਾਈਂ ਵਿਦੇਸ਼ੋਂ ਪਰਿਤਆ ਸੀ ਨੌਜਵਾਨ, ਫ਼ਿਰ ਜੋ ਹੋਇਆ ਕਿਸੇ ਨੇ ਨਹੀਂ ਸੀ ਸੋਚਿਆ
Saturday, Aug 17, 2024 - 11:18 AM (IST)
ਗੁਰਾਇਆ (ਮੁਨੀਸ਼)- ਹਲਕਾ ਫ਼ਿਲੌਰ ਦੇ ਪਿੰਡ ਬੁੰਡਾਲਾ ਮੰਜਕੀ ਵਿਖੇ ਇਕ 38 ਸਾਲਾ ਨੌਜਵਾਨ ਨੇ ਆਪਣੇ ਸੁਹਰੇ ਪਿੰਡ ਆ ਕਿ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਪੁਆਦੜਾ ਤਹਿ. ਫ਼ਿਲੌਰ ਜਲੰਧਰ ਵਜੋਂ ਹੋਈ ਹੈ। ਇਸ ਸਬੰਧੀ ਮ੍ਰਿਤਕ ਦੇ ਭਰਾ ਮਲਵਿੰਦਰ ਸਿੰਘ ਤੇ ਉਸਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਬਲਵਿੰਦਰ ਦਾ ਪਿੰਡ ਬੁੰਡਾਲਾ ਮੰਜਕੀ ਦੀ ਹਰਜੀਤ ਕੌਰ ਨਾਲ ਵਿਆਹ 4 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਨ੍ਹਾਂ ਦੇ ਘਰ ਇਕ ਡੇਢ ਸਾਲ ਦੀ ਬੱਚੀ ਵੀ ਹੈ। ਬਲਵਿੰਦਰ ਦੁਬਈ ’ਚ ਟਰਾਲਾ ਡਰਾਈਵਰ ਸੀ, ਜੋ ਹੁਣ ਵਾਪਸ ਪੰਜਾਬ ਆ ਗਿਆ ਸੀ ਤੇ ਖੇਤੀਬਾੜੀ ਦਾ ਕੰਮ ਕਰਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਉਸ ਦੀ ਭਰਜਾਈ ਹਰਪ੍ਰੀਤ ਅਕਸਰ ਹੀ ਕੋਈ ਨਾ ਕੋਈ ਬਹਾਨਾ ਲਾ ਕੇ ਉਸ ਦੇ ਭਰਾ ਨਾਲ ਲੜਾਈ-ਝਗੜਾ ਕਰ ਕੇ ਕੁਝ ਦਿਨ ਸਹੁਰੇ ਤੇ ਕੁਝ ਦਿਨ ਆਪਣੇ ਪੇਕੇ ਰਹਿੰਦੀ ਸੀ। ਉਸ ਦੀ ਸਾਲੀ ਤੇ ਸਾਂਢੂ ਨੇ ਬਲਵਿੰਦਰ ਤੋਂ ਲੱਖਾਂ ਰੁਪਏ ਉਧਾਰ ਲਏ ਸਨ।
ਇਹ ਖ਼ਬਰ ਵੀ ਪੜ੍ਹੋ - ਅੱਜ ਔਰਤਾਂ ਨੂੰ ਰੱਖੜੀ ਦਾ ਤੋਹਫ਼ਾ ਦੇਣਗੇ CM ਮਾਨ
ਬਲਵਿੰਦਰ ਜਦ ਆਪਣੇ ਪੈਸੇ ਵਾਪਸ ਮੰਗਦਾ ਸੀ ਤਾਂ ਸਹੁਰੇ ਪਰਿਵਾਰ ਨਾਲ ਆਪਣੀ ਘਰਵਾਲੀ ਨਾਲ ਤੇ ਸਾਲ ਹੀ ਸਾਂਢੂ ਨਾਲ ਉਸ ਦਾ ਝਗੜਾ ਹੁੰਦਾ ਸੀ, ਜੋ ਆਪਣੇ ਸਹੁਰੇ ਪਿੰਡ ਮੋਟਰਸਾਈਕਲ ’ਤੇ ਆਇਆ ਸੀ, ਜਿੱਥੇ ਉਨ੍ਹਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਤੇ ਬੇਇੱਜ਼ਤੀ ਵੀ ਕੀਤੀ ਗਈ, ਜਿਸ ਤੋਂ ਦੁਖੀ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਖ਼ਬਰ ਵੀ ਪੜ੍ਹੋ - ਦੋਆਬੇ ਦੀ ਰਾਜਨੀਤੀ 'ਚ ਛਾਏ CM ਮਾਨ; ਸੁੱਖੀ ਮਗਰੋਂ ਇਕ ਹੋਰ ਵਿਧਾਇਕ ਦੀ 'ਆਪ' 'ਚ ਜਾਣ ਦੀ ਤਿਆਰੀ
ਇਸ ਬਾਰੇ ਨਗਰ ਨਿਵਾਸੀ ਬੀਬੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਦਰਬਾਰ ਤਕੀਆ ਸ਼ਾਹ ਵਿਖੇ ਤੀਆਂ ਦਾ ਮੇਲਾ ਮਨਾਇਆ ਜਾਂਦਾ ਹੈ, ਜਿੱਥੇ ਬਲਵਿੰਦਰ ਸਿੰਘ ਬਿੱਲੂ ਦਾ ਸਹੁਰਾ ਪਰਿਵਾਰ ਚਾਹ-ਪਾਣੀ ਦਾ ਲੰਗਰ ਚਲਾ ਰਹੇ ਸਨ, ਜਿੱਥੇ ਬਲਵਿੰਦਰ ਸਿੰਘ ਬਿੱਲੂ ਉਨ੍ਹਾਂ ਦੇ ਮਗਰ ਆ ਕੇ ਉਨ੍ਹਾਂ ਨੂੰ ਦੱਸਦਾ ਹੈ ਕਿ ਉਸ ਦੇ ਸਹੁਰਾ ਪਰਿਵਾਰ ਨੇ ਉਸ ਨਾਲ ਕੁੱਟਮਾਰ ਕੀਤੀ ਹੈ ਤੇ ਉਸ ਨੇ ਇਸੇ ਜਗ੍ਹਾ ਦੇ ਮੂਹਰੇ ਖੜ੍ਹ ਕੇ ਜ਼ਹਿਰੀਲੀ ਦਵਾਈ ਪੀਤੀ, ਜਿਸ ਨੂੰ ਰੋਕਣ ਦੀ ਉਨ੍ਹਾਂ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ। ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।
ਇਹ ਖ਼ਬਰ ਵੀ ਪੜ੍ਹੋ - ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ! ਧੜ ਤੋਂ ਲੱਥ ਕੇ ਟਰਾਲੇ 'ਚ ਜਾ ਡਿੱਗੀ ਡਰਾਈਵਰ ਦੀ ਧੋਣ
ਬਲਵਿੰਦਰ ਨੂੰ ਪਹਿਲਾਂ ਬੰਡਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਜਲੰਧਰ ਸਿਵਲ ਹਸਪਤਾਲ ਰੈਫਰ ਕੀਤਾ, ਜਿਸ ਤੋਂ ਬਾਅਦ ਉਸ ਨੂੰ ਇਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਐੱਸ. ਐੱਚ. ਓ. ਪੰਕਜ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਬਲਵਿੰਦਰ ਸਿੰਘ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ 4 ਲੋਕਾ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ’ਚ ਉਸ ਦਾ ਸਹੁਰਾ ਲਹਿੰਬਰ ਸਿੰਘ, ਸਾਂਢੂ ਜਸਪ੍ਰੀਤ ਸਿੰਘ ਜੱਸਾ , ਸਾਲੀ ਪਰਮਜੀਤ ਕੌਰ ਜੋਤੀ, ਪਤਨੀ ਹਰਪ੍ਰੀਤ ਕੌਰ ਸ਼ਾਮਲ ਹੈ, ਜਿਨ੍ਹਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8