ਹਾਦਸੇ ਨੇ ਉਜਾੜੀਆਂ ਖ਼ੁਸ਼ੀਆਂ, ਵਿਆਹ ਸਮਾਗਮ ਤੋਂ ਪਰਤ ਰਹੇ ਮਾਪਿਆਂ ਦੇ ਜਵਾਨ ਪੁੱਤ ਦੀ ਹੋਈ ਮੌਤ
Wednesday, Mar 06, 2024 - 06:59 PM (IST)

ਨੰਗਲ (ਜ.ਬ.)- ਨੰਗਲ ਵਿਖੇ ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਅਤੇ ਪਿੰਡ ਭਨੂਪਲੀ ਕੋਲ ਵਾਪਰੇ ਦਰਦਨਾਕ ਹਾਦਸੇ ਵਿਚ 27 ਸਾਲ ਦੇ ਰਮਨ ਕੁਮਾਰ ਪੁੱਤਰ ਕਸਤੂਰੀ ਲਾਲ ਵਾਸੀ ਪਿੰਡ ਅਜੌਲੀ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਰਮਨ ਕੁਮਾਰ ਆਪਣੇ ਦੋਸਤਾਂ ਨਾਲ ਪਿੰਡ ਗੰਭੀਰਪੁਰ ਤੋਂ ਵਿਆਹ ਪ੍ਰੋਗਰਾਮ ’ਚ ਸ਼ਮੂਲੀਅਤ ਕਰਨ ਤੋਂ ਬਾਅਦ ਜਦੋਂ ਮੁੜ ਪਿੰਡ ਨੂੰ ਆ ਰਹੇ ਸੀ ਤਾਂ ਪਿੰਡ ਅਜੌਲੀ ਕੋਲ ਮੋਟਰਸਾਈਕਲਾਂ ਦੀ ਆਪਸ ਵਿਚ ਟੱਕਰ ਹੋ ਗਈ ਅਤੇ ਰਮਨ ਕੁਮਾਰ ਦਾ ਸਿਰ ਸੜਕ ਕੰਢੇ ਖੜ੍ਹੀ ਜੂਸ ਦੀ ਰੇਹੜੀ ’ਚ ਵੱਜਿਆ। ਇਸ ਹਾਦਸੇ ’ਚ ਰਮਨ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਰ ਦੀਆਂ ਖ਼ੁਸ਼ੀਆਂ ਮਾਤਮ ’ਚ ਤਬਦੀਲ ਹੋ ਗਈਆਂ। ਦੱਸਿਆ ਜਾ ਰਿਹਾ ਹੈ ਰਮਨ ਕੁਮਾਰ ਦਾ ਪਿਤਾ ਵਿਦੇਸ਼ ’ਚ ਹੈ ਅਤੇ ਵੱਡੇ ਭਰਾ ਦਾ ਵਿਆਹ ਰੱਖਿਆ ਹੋਇਆ ਹੈ। ਰਮਨ ਖ਼ੁਦ ਪੀ. ਏ. ਸੀ. ਐੱਲ. ’ਚ ਨੌਕਰੀ ਕਰਦਾ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਨੇ ਢਾਇਆ ਐਡਵੋਕੇਟ 'ਤੇ ਤਸ਼ੱਦਦ, ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਹੋਏ ਵੱਡੇ ਖ਼ੁਲਾਸੇ
ਸੜਕ ’ਤੇ ਸਪੀਡ ਲਿਮਟ ਦੇ ਸਾਈਨ ਬੋਰਡ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣ: ਨੰਬਰਦਾਰ ਰਾਕੇਸ਼ ਕੁਮਾਰ
ਪਿੰਡ ਅਜੌਲੀ ਦੇ ਨੰਬਰਦਾਰ ਰਾਕੇਸ਼ ਕੁਮਾਰ ਨੇ ਕਿਹਾ ਕਿ ਬਹੁਤ ਦੁੱਖ਼ ਦੀ ਗੱਲ ਹੈ ਕਿ ਉਨ੍ਹਾਂ ਦੇ ਪਿੰਡ ਦਾ ਗੱਭਰੂ ਨੌਜਵਾਨ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਉਨ੍ਹਾਂ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਲੋਕਾਂ ਦੀਆਂ ਕੀਮਤਾਂ ਜਾਨਾਂ ਦੀ ਪਰਵਾਹ ਕਰਦੇ ਹੋਏ ਉਕਤ ਸੜਕ ਨੂੰ ਜਲਦ ਤੋਂ ਜਲਦ ਫੋਰ ਲੈਨ ਕੀਤਾ ਜਾਵੇ ਅਤੇ ਸੜਕ ਕੰਢੇ ਸੀ. ਸੀ. ਟੀ. ਵੀ. ਕੈਮਰੇ ਅਤੇ ਸਪੀਡ ਲਿਮਟ ਦੇ ਸਾਈਨ ਬੋਰਡ ਲਾਏ ਜਾਣ।
ਸੜਕ ਨੂੰ ਸਿਕਸ ਲਾਇਨ ਕੀਤਾ ਜਾਵੇ : ਢੇਰ
ਸੀ. ਪੀ. ਆਈ. (ਐੱਮ.) ਦੇ ਸੂਬਾ ਸੱਕਤਰ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਲਵਲੀ ਆਂਗਰਾ ਨੇ ਕਿਹਾ ਕਿ ਉਕਤ ਰੋਡ ਪੰਜਾਬ ਹਿਮਾਚਲ ਨੂੰ ਹੀ ਨਹੀਂ ਸਗੋਂ ਜੰਮੂ, ਪਠਾਨਕੋਟ, ਚੰਡੀਗਡ਼੍ਹ, ਹਰਿਆਣਾ, ਦਿੱਲੀ ਅਤੇ ਹੋਰ ਵੱਖ-ਵੱਖ ਸੂਬਿਆਂ ਨੂੰ ਆਪਸ ’ਚ ਜੋੜਦਾ ਹੈ। ਕੇਂਦਰ ਸਰਕਾਰ ਨੇ ਇਸ ਨੂੰ ਨੈਸ਼ਨਲ ਹਾਈਵੇਅ ਤਾਂ ਐਲਾਨ ਦਿੱਤਾ ਹੈ ਪਰ ਮਹਿਤਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਿੰਗਲ ਸੜਕ ’ਤੇ ਗੱਡੀਆਂ ਦੀ ਵਾਧੂ ਆਵਾਜਾਈ ਕਰਕੇ ਨਿੱਤ ਹਾਦਸੇ ਵਾਪਰ ਰਹੇ ਹਨ। ਕਾਮਰੇਡ ਸੁਰਜੀਤ ਸਿੰਘ ਨੇ ਕਿਹਾ ਕਿ ਇਹ ਮੁੱਖ ਸੜਕ ਹੈ, ਇਸ ਲਈ ਉਕਤ ਸੜਕ ਨੂੰ ਸਿਕਸ ਲੈਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਬੰਦ ਹੋ ਸਕਦੀ ਹੈ ਵੇਰਕਾ ਦੁੱਧ ਦੀ ਸਪਲਾਈ, ਜਾਣੋ ਕੀ ਹੈ ਕਾਰਨ