ਮਾਂ ਦੀਆਂ ਅੱਖਾਂ ਸਾਹਮਣੇ ਪੁੱਤ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ, ਦਵਾਈ ਲੈ ਕੇ ਪਰਤ ਰਿਹਾ ਸੀ ਵਾਪਸ
Wednesday, Oct 16, 2024 - 12:50 PM (IST)
ਜਲੰਧਰ (ਸ਼ੋਰੀ)-ਬਸਤੀ ਸ਼ੇਖ ਨੇੜੇ ਘਾਹ ਮੰਡੀ ਚੁੱਗੀ ਕੋਲ ਆਪਣੇ ਪਰਿਵਾਰ ਲਈ ਦਵਾਈ ਲੈ ਕੇ ਵਾਪਸ ਆ ਰਹੇ 14 ਸਾਲਾ ਲੜਕੇ ਨੂੰ ਟਾਟਾ 407 ਗੱਡੀ ਨੇ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਨੌਜਵਾਨ ਦਾ ਸਿਰ ਗੱਡੀ ਦੇ ਟਾਇਰ ਹੇਠਾਂ ਆ ਜਾਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਨੌਜਵਾਨ ਦਾ ਸਿਰ ਗੱਡੀ ਦੇ ਟਾਇਰ ਹੇਠਾਂ ਆ ਜਾਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਲੋਕ ਤੁਰੰਤ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲੈ ਗਏ ਅਤੇ ਮੁਲਜ਼ਮਾਂ ਦੀ ਛਿੱਤਰਪ੍ਰੇਡ ਕੀਤੀ।
ਜ਼ਖ਼ਮੀ ਬੱਚੇ ਦੀ ਪਛਾਣ ਵਿਸ਼ਾਲ ਪੁੱਤਰ ਸੁਭਾਸ਼ ਚੰਦਰ ਵਾਸੀ ਗੁਰੂ ਹਰਗੋਬਿੰਦ ਕਾਲੋਨੀ ਬਸਤੀ ਸ਼ੇਖ ਵਜੋਂ ਹੋਈ ਹੈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਬ ਇੰਸਪੈਕਟਰ ਜਸਬੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਡਰਾਈਵਰ ਅੰਕਸ਼ ਕੁਮਾਰ ਪੁੱਤਰ ਬਾਲ ਗੋਬਿੰਦਰ ਵਾਸੀ ਯੂ. ਪੀ. ਹਾਲ ਵਾਸੀ ਪਰਾਗਪੁਰ ਰੋਡ ਨੂੰ ਹਿਰਾਸਤ ’ਚ ਲੈ ਲਿਆ। ਲੋਕਾਂ ਨੇ ਦੋਸ਼ ਲਾਇਆ ਕਿ ਮੁਲਜ਼ਮ ਨਸ਼ੇ ਵਿਚ ਸੀ, ਜਿਸ ਕਾਰਨ ਪੁਲਸ ਨੇ ਦੇਰ ਰਾਤ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ।
ਇਹ ਵੀ ਪੜ੍ਹੋ- ਟਾਂਡਾ ਦੇ ਇਸ ਪਿੰਡ 'ਚ ਸਰਪੰਚੀ ਲਈ ਉਮੀਦਵਾਰਾਂ 'ਚ ਮੁਕਾਬਲਾ ਰਿਹਾ ਟਾਈ, ਇੰਝ ਹੋਇਆ ਫ਼ੈਸਲਾ
ਜਾਣਕਾਰੀ ਅਨੁਸਾਰ ਵਿਸ਼ਾਲ ਦੇ ਪਿਤਾ ਦੀ ਕਰੀਬ 8 ਮਹੀਨੇ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀਆਂ ਦੋ ਭੈਣਾਂ ਵੀ ਹਨ। ਉਸ ਦੀ ਮਾਂ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਣ ਸੀ। ਵਿਸ਼ਾਲ 9 ਵਜੇ ਦੇ ਕਰੀਬ ਆਪਣੀ ਮਾਂ ਨਾਲ ਇਲਾਕੇ ਦੀ ਮੈਡੀਸਨ ਦੀ ਦੁਕਾਨ ਤੋਂ ਆਪਣੇ ਪਰਿਵਾਰ ਲਈ ਦਵਾਈ ਲੈ ਕੇ ਘਰ ਪਰਤ ਰਿਹਾ ਸੀ। ਮ੍ਰਿਤਕ ਦੀ ਮਾਂ ਰੋਂਦੀ ਹੋਈ ਬੋਲ ਰਹੀ ਸੀ ਕਿ ਹੇ ਭਗਵਾਨ! ਪਤੀ ਨੂੰ ਤਾਂ ਪਹਿਲਾਂ ਹੀ ਆਪਣੇ ਕੋਲ ਸੱਦ ਲਿਆ ਹੈ ਅਤੇ ਹੁਣ ਵਿਸ਼ਾਲ ਨੂੰ ਵੀ ਆਪਣੇ ਕੋਲ ਬੁਲਾ ਲਿਆ ਹੈ।
ਇਹ ਵੀ ਪੜ੍ਹੋ- ਜਲੰਧਰ ਸ਼ਹਿਰ 'ਚ ਅੱਜ ਸ਼ੋਭਾ ਯਾਤਰਾ, ਆਵਾਜਾਈ ਲਈ ਇਹ ਰਸਤੇ ਰਹਿਣਗੇ ਬੰਦ
ਇਸ ਦੌਰਾਨ ਹਾਦਸੇ ਵਿਚ ਉਸ ਦੀ ਜਾਨ ਚਲੀ ਗਈ। ਇਹ ਵੀ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮ ਅੰਕਸ਼ ਦੇ ਟਾਟਾ 407 ਦੇ ਪਿੱਛੇ ਲੈਂਟਰ ਪਾਉਣ ਲਈ ਪ੍ਰੈਸ਼ਰ ਮਸ਼ੀਨ ਲੱਗੀ ਹੋਈ ਹੈ, ਜਿਸ ਰਾਹੀਂ ਸੀਮਿੰਟ ਨੂੰ ਜਲਦੀ ਛੱਤ ’ਤੇ ਪਹੁੰਚਾ ਕੇ ਲੈਂਟਰ ਪਾ ਦਿੱਤਾ ਜਾਂਦਾ ਹੈ। ਉਹ ਦੇਰ ਰਾਤ ਕਾਲਾ ਸੰਘਿਆਂ ਰੋਡ ਨੇੜੇ ਆਪਣਾ ਕੰਮ ਖ਼ਤਮ ਕਰਕੇ ਸ਼ਹਿਰ ਵੱਲ ਪਰਤ ਰਿਹਾ ਸੀ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਹੋਈ ਹੈ।
ਇਹ ਵੀ ਪੜ੍ਹੋ- 16 ਨੂੰ ਅੱਧੀ ਅਤੇ 17 ਤਾਰੀਖ਼ ਨੂੰ ਪੂਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ