ਹੁਸ਼ਿਆਰਪੁਰ ਵਿਖੇ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਇਕ ਨੌਜਵਾਨ ਦੀ ਮੌਤ

Thursday, Feb 01, 2024 - 06:59 PM (IST)

ਹੁਸ਼ਿਆਰਪੁਰ ਵਿਖੇ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਇਕ ਨੌਜਵਾਨ ਦੀ ਮੌਤ

ਹੁਸ਼ਿਆਰਪੁਰ/ਹਾਜੀਪੁਰ (ਜੋਸ਼ੀ)- ਹਾਜੀਪੁਰ ਤੋਂ ਮੁਕੇਰੀਆਂ ਸੜਕ 'ਤੇ ਪੈਂਦੇ ਸ਼ਿਵ ਸ਼ਕਤੀ ਮੈਰਜ ਪੈਲਸ ਦੇ ਸਾਹਮਣੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਅਤੇ 2 ਲੋਕ ਗੰਭੀਰ ਜ਼ਖ਼ਮੀ ਹੋ ਗਏI ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਕ ਕਾਰ ਨੂੰ ਸੂਰਜ ਪੁੱਤਰ ਮੋਹਨ ਲਾਲ ਵਾਸੀ ਹਾਜੀਪੁਰ ਚਲਾ ਰਿਹਾ ਸੀ ਅਤੇ ਉਸ ਕਾਰ 'ਚ ਦੋ ਹੋਰ ਲੋਕ ਸਵਾਰ ਸਨI ਕਾਰ ਹਾਜੀਪੁਰ ਤੋਂ ਮੁਕੇਰੀਆਂ ਵੱਲ ਜਾ ਰਹੀ ਸੀ।

PunjabKesari

ਜਦੋਂ ਕਾਰ ਸ਼ਿਵ ਸ਼ਕਤੀ ਮੈਰਜ ਪੈਲਸ ਦੇ ਸਾਹਮਣੇ ਪੂਜੀ ਤਾਂ ਕਾਰ ਬੇਕਾਬੂ ਹੋ ਕੇ ਦੂਜੀ ਸਾਈਡ ਸਫੈਦੇ ਦੇ ਦਰੱਖ਼ਤ ਨਾਲ ਜਾ ਟਕਰਾਈ I ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਪੂਰੀ ਤਰਾਂ ਚਕਨਾਚੂਰ ਹੋ ਗਈI ਕਾਰ 'ਚ ਸਵਾਰ ਲੋਕਾਂ ਨੂੰ ਬੜੀ ਮੁਸ਼ਕਿਲ ਨਾਲ ਕਾਰ ਚੋਂ ਦਰਵਾਜੇ ਤੋੜ ਕੇ ਬਾਹਰ ਕਢਿਆ ਗਿਆ I ਇਕ ਜ਼ਖ਼ਮੀ ਸੂਰਜ ਨੂੰ ਹਾਜੀਪੁਰ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਦਕਿ ਦੋ ਜਿਨ੍ਹਾਂ 'ਚ ਅਖਿਲ ਪੁੱਤਰ ਸੁਦਰਸ਼ਨ ਵਾਸੀ ਪਿੰਡ ਚੀਮਾ ਪੁਲਸ ਸਟੇਸ਼ਨ ਮੁਕੇਰੀਆਂ ਅਤੇ ਦਵਿੰਦਰ ਬੰਟੀ ਪੁੱਤਰ ਜੈ ਦੇਵ ਵਾਸੀ ਪਿੰਡ ਦੇਪੁਰ (ਮਹੰਤਾਂ ਮੁਹੱਲਾ) ਨੂੰ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਦਵਿੰਦਰ ਬੰਟੀ ਦੀ ਮੌਤ ਹੋ ਗਈI ਹਾਜੀਪੁਰ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ I

ਇਹ ਵੀ ਪੜ੍ਹੋ: ਜਲੰਧਰ ਦਾ ਇਹ ਮਸ਼ਹੂਰ ਰੈਸਟੋਰੈਂਟ ਵਿਵਾਦਾਂ 'ਚ ਘਿਰਿਆ, 'ਡੋਸਾ' 'ਚੋਂ ਨਿਕਲਿਆ ਕਾਕਰੇਚ, ਹੋਇਆ ਹੰਗਾਮਾ

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਮੋਹਾਲੀ 'ਚ ਮੀਂਹ ਨਾਲ ਭਾਰੀ ਗੜ੍ਹੇਮਾਰੀ, ਤਸਵੀਰਾਂ 'ਚ ਦੇਖੋ ਕੀ ਬਣੇ ਹਾਲਾਤ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News