ਪਟਿਆਲਾ 'ਚ ਵਾਪਰਿਆ ਦਰਦਨਾਕ ਹਾਦਸਾ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ 19 ਸਾਲਾ ਪੁੱਤ

Thursday, Mar 30, 2023 - 02:00 PM (IST)

ਪਟਿਆਲਾ 'ਚ ਵਾਪਰਿਆ ਦਰਦਨਾਕ ਹਾਦਸਾ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ 19 ਸਾਲਾ ਪੁੱਤ

ਪਟਿਆਲਾ (ਕੰਬੋਜ)- ਪਟਿਆਲਾ ਦੇ ਮਹਿੰਦਰਾ ਕਾਲਜ ਦੇ ਨੇੜੇ ਇਕ ਭਿਆਨਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿਚ ਇਕ 19 ਸਾਲ ਦੇ ਨੌਜਵਾਨ ਅਸ਼ੀਸ਼ ਸ਼ਰਮਾ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਅਸ਼ੀਸ਼ ਸ਼ਰਮਾ 22 ਨੰਬਰ ਫਾਟਕ ਨੇੜੇ ਫਾਸਟ ਫੂਡ ਦਾ ਕੰਮ ਕਰਦਾ ਸੀ ਅਤੇ ਦੇਰ ਰਾਤ ਉਹ 11 ਤੋਂ 12 ਵਜੇ ਦੇ ਕਰੀਬ ਸਕੂਟਰੀ 'ਤੇ ਆਪਣੇ ਕੰਮ ਤੋਂ ਛੁੱਟੀ ਕਰਕੇ ਘਰ ਵਾਪਿਸ ਆ ਰਿਹਾ ਸੀ। 

ਇਹ ਵੀ ਪੜ੍ਹੋ : ਜਲੰਧਰ: ਵਿਆਹ ਸਮਾਗਮ 'ਚ ਗਿਆ ਸੀ ਪਰਿਵਾਰ, ਵਾਪਸ ਆਏ ਤਾਂ ਪੁੱਤ ਨੂੰ ਇਸ ਹਾਲ ਵੇਖ ਉੱਡੇ ਹੋਸ਼

PunjabKesari

ਮਹਿੰਦਰਾ ਕਾਲਜ ਦੇ ਨਜ਼ਦੀਕ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰੀ ਦਿੱਤੀ, ਜਿਸ ਵਿੱਚ ਅਸ਼ੀਸ਼ ਦੀ ਮੌਤ ਹੋ ਗਈ। ਹਾਦਸੇ ਦੌਰਾਨ ਮੌਕੇ 'ਤੇ ਇਕ ਵਿਅਕਤੀ ਵੱਲੋਂ ਜ਼ਖ਼ਮੀ ਹਾਲਤ ਵਿਚ ਅਸ਼ੀਸ਼ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੀ ਇਹ ਮੰਗ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। 

ਇਹ ਵੀ ਪੜ੍ਹੋ :  3 ਮਹੀਨਿਆਂ ਬਾਅਦ ਪੰਜਾਬ ਪਰਤੀ ਮਸਕਟ ’ਚ ਫਸੀ ਸਵਰਨਜੀਤ ਕੌਰ, ਸੁਣਾਈ ਹੱਡਬੀਤੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News