ਧਾਹਾਂ ਮਾਰ ਕੇ ਰੋਈ ਮਾਂ, 21 ਸਾਲਾ ਜਵਾਨ ਪੁੱਤ ਨੂੰ ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ (ਵੀਡੀਓ)

11/09/2019 11:51:12 AM

ਗੁਰਾਇਆ (ਜ.ਬ.)— ਰੋਜ਼ੀ ਰੋਟੀ ਕਮਾਉਣ ਅਤੇ ਆਪਣੇ ਪਰਿਵਾਰ ਦਾ ਕਰਜ਼ਾ ਲਾਹੁਣ ਲਈ ਵਿਦੇਸ਼ ਗਏ ਪਿੰਡ ਲੁਹਾਰਾਂ ਦੇ 21 ਸਾਲਾ ਨੌਜਵਾਨ ਸੌਰਵ ਕੁਮਾਰ ਪੁੱਤਰ ਰਾਜ ਕੁਮਾਰ ਦੀ ਮਲੇਸ਼ੀਆ 'ਚ ਇਕ ਹਾਦਸੇ 'ਚ 25 ਅਕਤੂਬਰ ਨੂੰ ਮੌਤ ਹੋ ਗਈ ਸੀ। ਉਸ ਦੀ ਲਾਸ਼ ਜਿਵੇਂ ਹੀ ਬੀਤੇ ਦਿਨ ਪਿੰਡ ਲੁਹਾਰਾ ਪਹੁੰਚੀ ਤਾਂ ਮਾਹੌਲ ਗਮਗੀਨ ਹੋ ਗਿਆ। ਉਕਤ ਨੌਜਵਾਨ ਇਥੋਂ ਟੂਰਿਸਟ ਵੀਜ਼ਾ 'ਤੇ ਗਿਆ ਸੀ ਅਤੇ ਉਥੇ ਇਕ ਕੰਪਨੀ 'ਚ ਕੰਮ ਕਰ ਰਿਹਾ ਸੀ।

PunjabKesari

ਮੌਤ ਦੀ ਖਬਰ ਜਦ ਪਰਿਵਾਰਕ ਮੈਂਬਰਾਂ ਨੂੰ ਮਿਲੀ ਤਾਂ ਉਨ੍ਹਾਂ ਨੇ ਸੌਰਵ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਕਾਫੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਜਿਸ ਤੋਂ ਬਾਅਦ 2 ਨਵੰਬਰ ਨੂੰ 'ਚ 'ਜਗ ਬਾਣੀ' ਦੇ ਮਾਧਿਅਮ ਨਾਲ ਉਨ੍ਹਾਂ ਨੇ ਆਪਣੀ ਗੁਹਾਰ ਕੇਂਦਰ ਸਰਕਾਰ, ਪੰਜਾਬ ਸਰਕਾਰ ਕੋਲ ਪਹੁੰਚਾਈ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਸੌਰਵ ਦੀ ਲਾਸ਼ ਅੰਮ੍ਰਿਤਸਰ ਏਅਰਪੋਰਟ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਲੈ ਕੇ ਪਿੰਡ ਪਹੁੰਚੇ। ਪੁੱਤ ਦੀ ਲਾਸ਼ ਪਿੰਡ ਪਹੁੰਚਣ ਤੋਂ ਬਾਅਦ ਮਾਤਾ ਦਲਬੀਰ ਕੌਰ ਨੂੰ ਉਸ ਦੀ ਮੌਤ ਦੀ ਖਬਰ ਦਿੱਤੀ ਗਈ। ਸੌਰਵ ਦੀ ਲਾਸ਼ ਪਿੰਡ ਪਹੁੰਚਦੇ ਹੀ ਪੂਰੇ ਪਿੰਡ 'ਚ ਮਾਹੌਲ ਗਮਗੀਨ ਹੋ ਗਿਆ ਅਤੇ ਕੋਈ ਵੀ ਅੱਖ ਇਸ ਤਰ੍ਹਾਂ ਦੀ ਨਹੀਂ ਸੀ ਜਿਹੜੀ ਨਮ ਨਾ ਹੋਈ ਹੋਵੇ। ਮ੍ਰਿਤਕ ਨੌਜਵਾਨ ਸੌਰਵ ਸਭ ਤੋਂ ਛੋਟਾ ਸੀ, ਜਿਸ ਦੀ ਮੌਤ ਦਾ ਯਕੀਨ ਕੋਈ ਵੀ ਨਹੀਂ ਕਰ ਰਿਹਾ ਸੀ।

PunjabKesari
ਸੌਰਵ ਜੋ ਕਿ ਅਜੇ ਕੁਆਰਾ ਸੀ, ਜਿਸ ਦੇ ਵਿਆਹ ਦੇ ਸੁਪਨੇ ਉਸ ਦੀ ਮਾਂ ਅਤੇ ਪਰਿਵਾਰਕ ਮੈਂਬਰ ਦੇਖ ਰਹੇ ਸਨ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਹੋਈ ਦਰਦਨਾਕ ਮੌਤ ਨੇ ਪਰਿਵਾਰ ਨੂੰ ਗਹਿਰਾ ਸਦਮਾ ਦੇ ਦਿੱਤਾ। ਆਪਣੇ ਪੁੱਤਰ ਨੂੰ ਸਿਹਰਾ ਬੰਨ੍ਹਣ, ਪਗੜੀ ਬੰਨ੍ਹਣ ਦੀ ਰਸਮ ਕੀਤੇ ਬਿਨਾਂ ਉਸ ਦੀ ਮਾਤਾ ਦਲਬੀਰ ਕੌਰ ਉਸ ਦੇ ਅੰਤਿਮ ਵਿਦਾਈ ਨਹੀਂ ਦੇ ਸਕੀ।


shivani attri

Content Editor

Related News