ਘਰੋਂ ਸਾਈਕਲਿੰਗ ਕਰਨ ਗਏ ਪੁੱਤ ਦੀ ਹਫ਼ਤੇ ਬਾਅਦ ਭਾਖੜਾ ਨਹਿਰ 'ਚੋਂ ਮਿਲੀ ਲਾਸ਼, ਭੁੱਬਾਂ ਮਾਰ ਰੋਇਆ ਪਰਿਵਾਰ
Sunday, Jun 11, 2023 - 06:28 PM (IST)

ਰੂਪਨਗਰ/ਸ੍ਰੀ ਕੀਰਤਪੁਰ ਸਾਹਿਬ (ਵਿਜੇ ਸ਼ਰਮਾ/ਬਾਲੀ)-4 ਜੂਨ ਦੀ ਸ਼ਾਮ ਨੂੰ ਪਿੰਡ ਕਕਰਾਲਾ ਆਪਣੇ ਘਰ ਤੋਂ ਸਾਈਕਲਿੰਗ ਕਰਨ ਗਏ ਅਨਮੋਲਦੀਪ ਸਿੰਘ (15) ਦੀ ਲਾਸ਼ ਰੋਪੜ ਸਿਟੀ ਪੁਲਸ ਵੱਲੋਂ ਅੱਜ ਇਕ ਹਫ਼ਤੇ ਬਾਅਦ ਪਿੰਡ ਬਾਲ ਸੰਢੇ ਭਾਖੜਾ ਨਹਿਰ ਦੀ ਝਾਲ ਤੋਂ ਬਰਾਮਦ ਕਰ ਲਈ ਗਈ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐੱਸ. ਆਈ. ਸੁਭਾਸ਼ ਚੰਦਰ ਨੇ ਦੱਸਿਆ ਕਿ ਪਿੰਡ ਕਕਰਾਲਾ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਵਸਨੀਕ ਬਲਦੇਵ ਸਿੰਘ ਦਾ ਵੱਡਾ ਸਪੁੱਤਰ ਅਨਮੋਲਦੀਪ ਸਿੰਘ ਉਮਰ 15 ਸਾਲ ਜੋਕਿ ਰੈਲ ਮਾਜਰਾ ਵਿਖੇ 10ਵੀਂ ਜਮਾਤ ਦਾ ਵਿਦਿਆਰਥੀ ਸੀ।
ਇਹ ਵੀ ਪੜ੍ਹੋ- ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦਾ ਮੰਤਵ ਆਮ ਆਦਮੀ ਨੂੰ ਸਹੀ ਅਰਥਾਂ ’ਚ ਅਖ਼ਤਿਆਰ ਦੇਣਾ: ਭਗਵੰਤ ਮਾਨ
ਉਹ 4 ਜੂਨ ਸ਼ਾਮ ਨੂੰ ਸਾਈਕਲਿੰਗ ਕਰਨ ਲਈ ਆਪਣੇ ਘਰ ਤੋਂ ਗਿਆ ਸੀ ਪਰ ਵਾਪਸ ਘਰ ਨਹੀਂ ਪੁੱਜਿਆ ਸੀ। ਉਸ ਦਾ ਸਾਈਕਲ, ਬੂਟ, ਜੁਰਾਬਾਂ, ਹੈੱਡ ਫੋਨ 5 ਜੂਨ ਨੂੰ ਪਿੰਡ ਮਾਜਰੀ ਰੋਡ ਰੂਪਨਗਰ ਭਾਖੜਾ ਨਹਿਰ ਦੇ ਕਿਨਾਰੇ ਤੋਂ ਬਰਾਮਦ ਕੀਤੇ ਗਏ ਸਨ। ਜਿਸ ਦੇ ਪਿਤਾ ਬਲਦੇਵ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਗਈ ਸੀ। ਬੀਤੇ ਦਿਨ ਪੁਲਸ ਨੇ ਅਨਮੋਲਦੀਪ ਸਿੰਘ ਦੀ ਲਾਸ਼ ਪਿੰਡ ਬਾਲ ਸੰਢੇ ਭਾਖੜਾ ਨਹਿਰ ਦੀ ਝਾਲ ਤੋਂ ਬਰਾਮਦ ਕਰ ਲਈ ਹੈ ਅਤੇ ਉਸ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਪਰ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ।
ਇਹ ਵੀ ਪੜ੍ਹੋ- ਖ਼ਤਰੇ 'ਚ ਜਲੰਧਰ! ਟਰੱਕਾਂ 'ਚੋਂ ਸ਼ਰੇਆਮ ਚੋਰੀ ਹੋ ਰਹੀ ਰਸੋਈ ਗੈਸ, ਕਿਸੇ ਸਮੇਂ ਵੀ ਵਾਪਰ ਸਕਦੈ ਵੱਡਾ ਹਾਦਸਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani