ਲੁਧਿਆਣਾ ''ਚ ਦਰਦਨਾਕ ਘਟਨਾ, 16 ਸਾਲਾਂ ਦੇ ਮੁੰਡੇ ਨੇ ਘਰ ''ਚ ਲਿਆ ਫ਼ਾਹਾ

Monday, Aug 30, 2021 - 12:39 PM (IST)

ਲੁਧਿਆਣਾ ''ਚ ਦਰਦਨਾਕ ਘਟਨਾ, 16 ਸਾਲਾਂ ਦੇ ਮੁੰਡੇ ਨੇ ਘਰ ''ਚ ਲਿਆ ਫ਼ਾਹਾ

ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਅਧੀਨ ਪੈਂਦੇ ਪਿੰਡ ਜਗੀਰਪੁਰ ਦੀ ਅਮਰਜੀਤ ਕਾਲੋਨੀ 'ਚ ਰਹਿਣ ਵਾਲੇ 16 ਸਾਲਾ ਇਕ ਮੁੰਡੇ ਵੱਲੋਂ ਆਪਣੇ ਘਰ 'ਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਮਿਹਰਬਾਨ ਦੇ ਜਾਂਚ ਅਧਿਕਾਰੀ ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੁੰਡੇ ਦੀ ਪਛਾਣ ਸੰਜੇ ਕੁਮਾਰ (16) ਪੁੱਤਰ ਰਮੇਸ਼ ਮਹਿਤੋ ਦੇ ਰੂਪ 'ਚ ਕੀਤੀ ਗਈ ਹੈ। ਮ੍ਰਿਤਕ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਸੰਜੇ ਨੇ ਸੱਤਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ।

ਸਾਲ ਪਹਿਲਾਂ ਉਸ ਨੇ ਸਕੂਲ ਜਾਣਾ ਛੱਡ ਦਿੱਤਾ ਸੀ ਅਤੇ ਘਰ ਹੀ ਰਹਿੰਦਾ ਸੀ। ਬੀਤੇ ਦਿਨ ਉਹ ਆਪਣੀ ਛੋਟੀ ਭੈਣ ਨਾਲ ਘਰ 'ਚ ਇਕੱਲਾ ਸੀ ਅਤੇ ਮਾਂ ਬਾਹਰ ਕਿਸੇ ਕੰਮ ਲਈ ਗਈ ਹੋਈ ਸੀ। ਇਸ ਦੌਰਾਨ ਸੰਜੇ ਨੇ ਆਪਣੇ ਘਰ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਕੁੱਝ ਦੇਰ ਬਾਅਦ ਉਸ ਦੀ ਭੈਣ ਨੇ ਸੰਜੇ ਨੂੰ ਫ਼ਾਹੇ ਨਾਲ ਲਟਕਦੇ ਹੋਏ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ।

ਉਸ ਨੇ ਰੌਲਾ ਪਾ ਦਿੱਤਾ ਤਾਂ ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਸੰਜੇ ਦੀ ਲਾਸ਼ ਨੂੰ ਫ਼ਾਹੇ ਤੋਂ ਉਤਾਰ ਕੇ ਸਿਵਲ ਹਸਪਤਾਲ ਪਹੁੰਚਾਇਆ। ਫਿਲਹਾਲ ਪੁਲਸ ਵੱਲੋਂ ਸੰਜੇ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਸੰਜੇ ਵੱਲੋਂ ਅਜਿਹਾ ਖੌਫ਼ਨਾਕ ਕਦਮ ਕਿਉਂ ਚੁੱਕਿਆ ਗਿਆ, ਪੁਲਸ ਵੱਲੋਂ ਇਸ ਦੀ ਛਾਣਬੀਣ ਕੀਤੀ ਜਾ ਰਹੀ ਹੈ।
 


author

Babita

Content Editor

Related News