ਜਲੰਧਰ: ਸਿਵਲ ਹਸਪਤਾਲ ''ਚ ਰੱਸੀਆਂ ਨਾਲ ਬੰਨ੍ਹਿਆ 16 ਸਾਲਾ ਲੜਕਾ, ਜਾਣੋ ਵਜ੍ਹਾ

Thursday, Feb 06, 2020 - 07:11 PM (IST)

ਜਲੰਧਰ: ਸਿਵਲ ਹਸਪਤਾਲ ''ਚ ਰੱਸੀਆਂ ਨਾਲ ਬੰਨ੍ਹਿਆ 16 ਸਾਲਾ ਲੜਕਾ, ਜਾਣੋ ਵਜ੍ਹਾ

ਜਲੰਧਰ— ਹੁਣ ਤੱਕ ਤੁਸੀਂ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟਣ ਦੇ ਕੇਸ ਸੁਣੇ ਹੋਣਗੇ ਪਰ ਕੀ ਤੁਸੀਂ ਕਦੇ ਇਨਸਾਨ ਵੱਲੋਂ ਲੋਕਾਂ ਨੂੰ ਕੱਟਣ ਦਾ ਮਾਮਲਾ ਸੁਣਿਆ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ 'ਚੋਂ ਦੇਖਣ ਨੂੰ ਮਿਲਿਆ, ਜਿੱਥੇ 16 ਸਾਲਾ ਨਾਬਾਲਗ ਲੜਕਾ ਹੁਣ ਤੱਕ ਕਰੀਬ 6 ਲੋਕਾਂ ਨੂੰ ਕੱਟ ਚੁੱਕਾ ਹੈ। ਇਥੋਂ ਦੇ ਬਲਵੰਤ ਨਗਰ 'ਚ 16 ਸਾਲ ਦੇ ਲੜਕੇ ਨੇ ਬੁੱਧਵਾਰ ਸ਼ਾਮ 6 ਵਜੇ 5 ਲੋਕਾਂ ਨੂੰ ਕੱਟ ਲਿਆ।

PunjabKesari

ਇਸ ਤੋਂ ਬਾਅਦ ਨੌਜਵਾਨ ਨੂੰ ਥਾਣਾ-2 ਦੀ ਪੁਲਸ ਸਿਵਲ ਹਸਪਤਾਲ ਲੈ ਗਈ। ਇਥੇ ਉਹ ਕਾਬੂ ਨਹੀਂ ਆ ਰਿਹਾ ਸੀ ਤਾਂ ਡਾਕਟਰਾਂ ਨੇ ਉਸ ਨੂੰ ਕੰਟਰੋਲ ਕਰਨ ਲਈ ਰੱਸੀਆਂ ਨਾਲ ਬੰਨ੍ਹਣਾ ਪਿਆ। ਨੌਜਵਾਨ ਨੂੰ ਟਰਾਮਾ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ। ਡਾ. ਹਰਕੰਵਲ ਕੌਰ ਦਾ ਕਹਿਣਾ ਹੈ ਕਿ ਲੜਕੇ ਦੇ ਸਰੀਰ 'ਤੇ ਕੁੱਤੇ ਦੇ ਕੱਟਣ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ। ਫਿਰ ਵੀ ਸਾਵਧਾਨੀ ਦੇ ਤੌਰ 'ਤੇ ਉਸ ਦੇ ਬਲੱਡ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਹਨ। ਇਸ ਦੇ ਇਲਾਵਾ ਦਿਮਾਗ ਦੇ ਡਾਕਟਰ ਨੂੰ ਵੀ ਸੂਚਿਤ ਕੀਤਾ ਗਿਆ ਹੈ। ਵੀਰਵਾਰ ਨੂੰ ਸਾਰੇ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਲੜਕੇ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ। 

PunjabKesari

ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ 6 ਵਜੇ ਬਲਵੰਤ ਨਗਰ ਸਥਿਤ ਇਕ ਘਰ 'ਚ ਦਾਖਲ ਹੋ ਗਿਆ, ਜਿੱਥੇ ਉਸ ਨੇ 72 ਸਾਲ ਦੀ ਮਹਿਲਾ ਨੂੰ ਦੰਦਾਂ ਨਾਲ ਕੱਟ ਦਿੱਤਾ। ਮਹਿਲਾ ਨੂੰ ਕੱਟਦੇ ਦੇਖ ਗੁਆਂਢ ਦੀ ਰਹਿਣ ਵਾਲੀ 80 ਸਾਲ ਦੀ ਮਹਿਲਾ ਜਦੋਂ ਉਸ ਨੂੰ ਬਚਾਉਣ ਆਈ ਤਾਂ ਨੌਜਵਾਨ ਨੇ ਉਸ ਨੂੰ ਵੀ ਕੱਟ ਦਿੱਤਾ। ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਅਜਿਹੇ 'ਚ ਨੌਜਵਾਨ ਨੇ ਤਿੰਨ ਹੋਰ ਲੋਕਾਂ ਨੂੰ ਕੱਟਿਆ ਹੈ। ਟੈਗੋਰ ਨਗਰ ਦੇ ਐੱਮ. ਡੀ. ਡਾ. ਬੀ. ਪੀ. ਮਹਾਜਨ ਦਾ ਕਹਿਣਾ ਹੈ ਕਿ ਹਸਪਤਾਲ 'ਚ ਬੁੱਧਵਾਰ ਨੂੰ 6 ਲੋਕਾਂ ਨੂੰ ਫਰਸਟ ਐਡ ਦਿੱਤੀ ਗਈ ਹੈ। ਲੜਕਾ ਨੇ ਆਪਣਾ ਨਾਂ ਸੁਰਿੰਦਰ ਪੁੱਤਰ ਓਮੀ ਦੱਸਿਆ। ਉਕਤ ਲੜਕੇ ਨੂੰ ਇਹ ਤੱਕ ਨਹੀਂ ਪਤਾ ਹੈ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ।  


author

shivani attri

Content Editor

Related News