ਜਲੰਧਰ: ਨਸ਼ੇ ਦੀ ਲੋਰ ''ਚ ਸੜਕ ''ਤੇ ਭਿੜੇ ਕੁੜੀਆਂ-ਮੁੰਡੇ, ਵੀਡੀਓ ਵਾਇਰਲ

Sunday, Sep 22, 2019 - 06:53 PM (IST)

ਜਲੰਧਰ (ਸੋਨੂੰ) — ਜਲੰਧਰ ਦੇ ਮਾਡਲ ਟਾਊਨ 'ਚ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਨਸ਼ੇ ਦੀ ਲੋਰ 'ਚ ਮੁੰਡੇ-ਕੁੜੀਆਂ ਆਪਸ 'ਚ ਉਲਝ ਗਏ। ਵਿਵਾਦ ਇਥੋਂ ਤੱਕ ਵੱਧ ਗਿਆ ਕਿ ਮੁੰਡੇ-ਕੁੜੀਆਂ 'ਚ ਗੱਲ ਕੁੱਟਮਾਰ ਤੱਕ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਕੁਝ ਕੁੜੀਆਂ-ਮੁੰਡੇ ਨਸ਼ੇ 'ਚ ਧੁੱਤ ਹੋਏ ਸਨ ਅਤੇ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ 'ਚ ਤਕਰਾਰ ਹੋ ਗਿਆ। ਇਸ ਦੌਰਾਨ ਕੁੜੀਆਂ-ਮੁੰਡੇ ਸ਼ਰੇਆਮ ਸੜਕ 'ਤੇ ਹੱਥੋਪਾਈਂ ਹੋ ਗਏ।

PunjabKesari

ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸਾਫ ਦਿੱਸ ਰਿਹੈ ਹੈ ਕਿ ਕਿਵੇਂ ਨਸ਼ੇ 'ਚ ਟੱਲੀ ਨੌਜਵਾਨ ਮੁੰਡੇ-ਕੁੜੀਆਂ ਆਪਸ 'ਚ ਭਿੜਦੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਕੁੜੀਆਂ ਦੀ ਜਮ ਕੇ ਕੁੱਟਮਾਰ ਵੀ ਕੀਤੀ ਗਈ। ਹੈਰਾਨੀ ਦੀ ਗੱਲ ਇਹ ਰਹੀ ਇਸ ਮੌਕੇ ਪੁਲਸ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖਦੀ ਰਹੀ।

PunjabKesari


author

shivani attri

Content Editor

Related News