ਹੁਸ਼ਿਆਰਪੁਰ ਤੋਂ ਵੱਡੀ ਖ਼ਬਰ, ਹੋਟਲ 'ਚ ਮੁੰਡੇ-ਕੁੜੀ ਨੇ ਖਾਧਾ ਜ਼ਹਿਰ, ਕੁੜੀ ਦੀ ਮੌਤ

Thursday, Feb 24, 2022 - 06:52 PM (IST)

ਹੁਸ਼ਿਆਰਪੁਰ ਤੋਂ ਵੱਡੀ ਖ਼ਬਰ, ਹੋਟਲ 'ਚ ਮੁੰਡੇ-ਕੁੜੀ ਨੇ ਖਾਧਾ ਜ਼ਹਿਰ, ਕੁੜੀ ਦੀ ਮੌਤ

ਹੁਸ਼ਿਆਰਪੁਰ (ਅਮਰੀਕ)- ਪੰਜਾਬ 'ਚ ਨੌਜਵਾਨਾਂ ਵੱਲੋਂ ਅੱਜਕੱਲ੍ਹ ਅੱਲੜ ਆਸ਼ਿਕੀ ਵਿੱਚ ਨਾਕਾਮ ਹੋਣ 'ਤੇ ਖ਼ੁਦਕੁਸ਼ੀ ਕਰਨ ਦੇ ਦਿਨੋਂ-ਦਿਨ ਕੇਸ ਵੱਧਦੇ ਜਾ ਰਹੇ ਹਨ। ਇਸ ਤਰ੍ਹਾਂ ਦੀ ਇਕ ਘਟਨਾ ਹੁਸ਼ਿਆਰਪੁਰ ਦੇ ਨੇੜਲੇ ਹੋਟਲ ਬਾਬੂ ਵਿੱਚੋਂ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਮੁੰਡੇ ਅਤੇ ਕੁੜੀ ਵੱਲੋਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਕੁੜੀ ਦੀ ਮੌਤ ਹੋ ਗਈ ਅਤੇ ਮੁੰਡਾ ਅਜੇ ਮੌਤ ਅਤੇ ਜ਼ਿੰਦਗੀ ਦੇ ਸਾਹ ਗਿਣ ਰਿਹਾ ਹੈ ।

PunjabKesari

ਇਸ ਮੌਕੇ ਥਾਣ ਸਦਰ ਦੇ ਐੱਸ. ਐੱਚ. ਓ. ਬਵਜੀਤ ਸਿੰਘ ਨੇ ਦੱਸਿਆ ਹੈ ਕਿ ਹੋਲਟ ਬਾਬੂ ਵਿੱਚ ਮੁੰਡਾ ਹਰਪ੍ਰੀਤ (21) ਵਾਸੀ ਪਿੰਡ ਸੁੰਨੂ ਥਾਣਾ ਗੰੜਸ਼ੰਕਰ ਦਾ ਰਹਿਣ ਵਾਲਾ ਹੈ ਅਤੇ ਕੁੜੀ ਸੋਨੀਆ ਹੁਸ਼ਿਆਰਪੁਰ ਦੇ ਨਜ਼ਦੀਕ ਪਿੰਡ ਮੁੜਲੀ ਬ੍ਰਹਮਣਾ ਦੀ ਰਹਿਣ ਵਾਲੀ ਸੀ। ਕੁੜੀ ਦੀ ਉਮਰ ਵੀ 18 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਦੋਵੇਂ ਕੱਲ੍ਹ ਤੋਂ ਹੀ ਫ਼ਰਾਰ ਦੱਸੇ ਜਾ ਰਹੇ ਸਨ ਅਤੇ ਇਨ੍ਹਾਂ ਦੇ ਘਰ ਨੂੰ ਵੀ ਇਸ ਬਾਰੇ ਪਤਾ ਸੀ ਕੁੜੀ ਦੀ ਉਮਰ ਘੱਟ ਹੋਣ ਕਰਕੇ ਵਿਆਹ ਨਹੀਂ ਕੀਤਾ ਜਾ ਸਕਦਾ ਸੀ। 
ਇਹ ਵੀ ਪੜ੍ਹੋ: ਪੰਜਾਬ ਦੇ ਵੱਡੇ ਸਿਆਸੀ ਚਿਹਰਿਆਂ ਦੀਆਂ ਜਨਮ ਕੁੰਡਲੀਆਂ ’ਤੇ ਵਿਸ਼ਲੇਸ਼ਣ, ਕਿਹੜਾ ਉੱਚ ਗ੍ਰਹਿ ਦਿਵਾਏਗਾ ਰਾਜ ਯੋਗ

PunjabKesari

ਉਥੇ ਹੀ ਇਸ ਸਬੰਧੀ ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਇਕ ਨੌਜਵਾਨ ਮੁੰਡਾ ਅਤੇ ਕੁੜੀ ਸਾਡੇ ਕੋਲ ਲਿਆਂਦਾ ਗਿਆ। ਕੁੜੀ ਦੀ ਪਹਿਲਾਂ ਤੋਂ ਹੀ ਮੌਤ ਹੋ ਚੁੱਕੀ ਸੀ ਅਤੇ ਮੁੰਡੇ ਨੇ ਦਸਿਆ ਕਿ ਉਸ ਨੇ ਸਲਫ਼ਾਸ ਦੀਆਂ ਗੋਲ਼ੀਆਂ ਖਾਧੀਆਂ ਹਨ। ਮੁੰਡੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

PunjabKesari

ਇਸ ਮੌਕੇ ਹੋਟਲ ਦੇ ਮਾਲਕ ਅਮਨ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਨੇ ਕੱਲ੍ਹ ਰਾਤ ਸਾਡੇ ਕੋਲ ਕਮਰਾ ਲਿਆ ਸੀ ਅਤੇ ਅੱਜ ਜਦੋਂ ਸਵੇਰੇ ਸਾਡਾ ਕਰਮਚਾਰੀ ਗਿਆ ਅਤੇ ਉਸ ਨੇ ਵੇਖਿਆ ਕਿ ਇਹ ਦੋਵੇਂ ਤੜਫ਼ ਰਹੇ ਸੀ। ਇਸ ਦੀ ਜਾਣਕਾਰੀ ਅਸੀਂ ਪੁਲਸ ਨੂੰ ਕਰ ਦਿੱਤੀ ਸੀ। ਪੁਲਸ ਇਨ੍ਹਾਂ ਨੂੰ ਲੈ ਐਬੂਲੈਂਸ ਵਿੱਚ ਲੈ ਗਈ ਸੀ ਅਤੇ ਇਨ੍ਹਾਂ ਦੇ ਆਧਾਰ ਕਾਰਡ ਲੈ ਲਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਹੈ ਕਿ ਦੋਹਾਂ ਨੇ ਜ਼ਹਿਰ ਕਿਉਂ ਖਾਧਾ ਹੈ। ਉੇਥੇ ਹੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਨੰਗਲ 'ਚ ਪ੍ਰਿੰਸੀਪਲ ਦੀ ਘਿਨਾਉਣੀ ਹਰਕਤ, ਬੱਚੀਆਂ ਦਾ ਕਰਦਾ ਸੀ ਯੌਨ ਸ਼ੋਸ਼ਣ, ਇਤਰਾਜ਼ਯੋਗ ਤਸਵੀਰਾਂ ਵਾਇਰਲ

PunjabKesari

ਇਸ ਮੌਕੇ ਹੋਟਲ ਦੇ ਮਾਲਕ ਅਮਨ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਨੇ ਕੱਲ੍ਹ ਰਾਤ ਸਾਡੇ ਕੋਲ ਕਮਰਾ ਲਿਆ ਸੀ ਅਤੇ ਅੱਜ ਜਦੋਂ ਸਵੇਰੇ ਸਾਡਾ ਕਰਮਚਾਰੀ ਗਿਆ ਅਤੇ ਉਸ ਨੇ ਵੇਖਿਆ ਕਿ ਇਹ ਦੋਵੇਂ ਤੜਫ਼ ਰਹੇ ਸੀ। ਇਸ ਦੀ ਜਾਣਕਾਰੀ ਅਸੀਂ ਪੁਲਸ ਨੂੰ ਕਰ ਦਿੱਤੀ ਸੀ। ਪੁਲਸ ਇਨ੍ਹਾਂ ਨੂੰ ਲੈ ਐਬੂਲੈਂਸ ਵਿੱਚ ਲੈ ਗਈ ਸੀ ਅਤੇ ਇਨ੍ਹਾਂ ਦੇ ਆਧਾਰ ਕਾਰਡ ਲੈ ਲਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਹੈ ਕਿ ਦੋਹਾਂ ਨੇ ਜ਼ਹਿਰ ਕਿਉਂ ਖਾਧਾ ਹੈ। ਉੇਥੇ ਹੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

PunjabKesari

ਇਹ ਵੀ ਪੜ੍ਹੋ: ਮੁਕੰਦਪੁਰ: ਇਕਤਰਫ਼ਾ ਪਿਆਰ 'ਚ ਸਿਰਫਿਰੇ ਆਸ਼ਿਕ ਦਾ ਕਾਰਾ, ਕੁੜੀ ਦੇ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News