ਅੱਤਵਾਦ ਨਾਲ ਲੋਹਾ ਲੈਣ ਵਾਲੇ ਸਰਹੱਦੀ ਪਿੰਡ ਮੰਜ ਦੇ ਲੋਕਾਂ ਦੀ ਕਿਸੇ ਸਰਕਾਰ ਨੇ ਨਹੀਂ ਲਈ ਸਾਰ

Thursday, May 27, 2021 - 02:06 PM (IST)

ਗੁਰਦਾਸਪੁਰ (ਸਰਬਜੀਤ) - ਕੌਮਾਂਤਰੀ ਸਰਹੱਦ ’ਤੇ ਸਥਿਤ ਪਿੰਡ ਮੰਜ ਦੇ ਲੋਕਾਂ ਨੇ ਅੱਤਵਾਦ ਨਾਲ ਲੋਹਾ ਲਿਆ ਸੀ ਅਤੇ ਆਪਣੇ ਪਿੰਡ ’ਚ ਹੀ 24 ਘੰਟੇ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਪਹਿਰਾ ਦਿੱਤਾ ਸੀ ਪਰ ਅੱਜ 28 ਸਾਲ ਬੀਤਣ ਦੇ ਬਾਵਜੂਦ ਕਈ ਸਰਕਾਰਾਂ ਆਈਆਂ ਪਰ ਇਸ ਪਿੰਡ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ ਗਈ। ਇਸ ਸਬੰਧੀ ਪਿੰਡ ਦੇ ਸਰਪੰਚ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਾਡੇ ਪਿੰਡ ਦੇ ਨੌਜਵਾਨ ਅਤੇ ਵਧੇਰੇ ਮਾਤਰਾਂ ’ਚ ਸਾਬਕਾ ਫੌਜੀ ਹਨ, ਜਿਨ੍ਹਾਂ ਕੋਲ ਆਪਣੀਆਂ ਲਾਇਸੈਂਸ ਗੰਨਾ ਹੋਣ ਕਰ ਕੇ ਇਨ੍ਹਾਂ ਨੇ ਪੁਲਸ ਨੂੰ ਕਿਹਾ ਕਿ ਅਸੀਂ ਆਪਣੇ ਪਿੰਡ ਦੀ ਖੁਦ ਰਾਖੀ ਕਰਾਂਗੇ। ਸਾਨੂੰ ਸਾਡੇ ਪਿੰਡ ਦਾ ਕੋਈ ਵੀ ਫਿਕਰ ਨਹੀਂ। ਤੁਸੀ ਹੋਰਨਾਂ ਪਿੰਡਾਂ ਦੀ ਜਾਨ ਮਾਲ ਦੀ ਰਾਖੀ ਕਰੋ।

ਪੜ੍ਹੋ ਇਹ ਵੀ ਖਬਰ - Breaking: ਤਰਨਤਾਰਨ ’ਚ ਗੈਂਗਵਾਰ, 2 ਨੌਜਵਾਨਾਂ ਨੂੰ ਗੋਲੀਆਂ ਨਾਲ ਭੁਨ੍ਹਿਆ, ਇਕ ਹੋਰ ਦੀ ਹਾਲਤ ਗੰਭੀਰ (ਤਸਵੀਰਾਂ)

ਉਨ੍ਹਾਂ ਕਿਹਾ ਕਿ ਉਸ ਸਮੇਂ ਦੀਆਂ ਸਰਕਾਰਾਂ ਨੇ ਇਸ ਪਿੰਡ ਦੀ ਬਹਾਦਰੀ ਲਈ ਬੇਸ਼ੁਮਾਰ ਐਲਾਨ ਕੀਤੇ, ਜਿਵੇਂ ਕਿ ਹਰੇਕ ਨੌਜਵਾਨ ਨੂੰ ਪੰਜਾਬ ਪੁਲਸ ’ਚ ਭਰਤੀ ਕਰਨਾ ਅਤੇ ਜਿਹੜੇ ਹੋਮ ਗਾਰਡ ਵਿਚ ਕਰਮਚਾਰੀ ਹਨ, ਉਨ੍ਹਾਂ ਨੂੰ ਪੁਲਸ ਦਾ ਨੰਬਰ ਅਲਾਟ ਕਰਨਾ ਵਰਗੇ ਐਲਾਨ ਕੀਤੇ। ਇਸ ਸਬੰਧੀ ਕ੍ਰਮਵਾਰ ਇਸ ਪਿੰਡ ’ਚ ਉਸ ਸਮੇਂ ਪੰਡਤ ਸੀਤਾ ਰਾਮ ਐੱਸ. ਐੱਸ. ਪੀ., ਸੀ. ਐੱਸ. ਆਰ. ਰੈਡੀ, ਰੋਹਿਤ ਚੌਧਰੀ, ਲੋਕਨਾਥ ਆਂਗਰਾ ਨੇ ਇਸ ਪਿੰਡ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਕਿਹਾ ਕਿ ਜਲਦ ਹੀ ਤੁਹਾਨੂੰ ਪੰਜਾਬ ਪੁਲਸ ’ਚ ਸ਼ਾਮਲ ਕੀਤਾ ਜਾਵੇਗਾ, ਤੁਹਾਡੀ ਬਹਾਦਰੀ ਅੱਤਵਾਦੀਆਂ ਨਾਲ ਲੋਹਾ ਲੈਣ ਵਾਲੀ ਕਿੱਧਰੇ ਨਹੀਂ ਮਿਲਦੀ ਪਰ ਅਜੇ ਬੀਤੇ 28 ਸਾਲਾਂ ਤੋਂ ਕਿਸੇ ਸਰਕਾਰ ਨੇ ਪਿੰਡ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ।

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਅੱਤਵਾਦ ਨਾਲ ਲੋਹਾ ਲੈਣ ਵਾਲੇ ਨੌਜਵਾਨਾਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਨਿਵਾਜ਼ਿਆਂ ਜਾਵੇਗਾ : ਐੱਸ. ਐੱਸ. ਪੀ.
ਇਸ ਸਬੰਧੀ ਐੱਸ. ਐੱਸ. ਪੀ. ਗੁਰਦਾਸਪੁਰ ਡਾ. ਨਾਨਕ ਸਿੰਘ ਨੇ ਕਿਹਾ ਕਿ ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਮੈਂ ਜਲਦ ਹੀ ਇਸ ਪਿੰਡ ਦਾ ਦੌਰਾ ਕਰਾਂਗਾ। ਅੱਤਵਾਦ ਨਾਲ ਲੋਹਾ ਲੈਣ ਵਾਲੇ ਨੌਜਵਾਨਾਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਨਿਵਾਜ਼ੇ ਜਾਣਗੇ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਿਮਰਤਾ ਸਾਹਿਤ ਬੇਨਤੀ ਪੱਤਰ ਭੇਜਿਆ ਜਾਵੇਗਾ ਕਿ ਇਨ੍ਹਾਂ ਨੌਜਵਾਨਾਂ ਨੂੰ ਯੋਗ ਵਿਧੀ ਅਪਣਾ ਕੇ ਪੰਜਾਬ ਪੁਲਸ ’ਚ ਭਰਤੀ ਕੀਤਾ ਜਾਵੇ।

ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)


rajwinder kaur

Content Editor

Related News