ਬੀ. ਓ. ਪੀ. ਤੋਂ ਬਰਾਮਦ ਹੋਈ 10 ਕਰੋੜ ਦੀ ਹੈਰੋਇਨ, ਪਿਸਟਲ ਅਤੇ 37 ਕਾਰਤੂਸ
Wednesday, Apr 20, 2022 - 10:23 AM (IST)

ਅੰਮ੍ਰਿਤਸਰ (ਨੀਰਜ) - ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਅੰਮ੍ਰਿਤਸਰ ਦੀ ਇਕ ਅਤਿ-ਸੰਵੇਦਨਸ਼ੀਲ ਬੀ. ਓ. ਪੀ. ’ਤੇ ਕਾਰਵਾਈ ਕਰਦੇ ਹੋਏ 2 ਕਿਲੋ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਹੈਰੋਇਨ ਦੇ ਨਾਲ-ਨਾਲ ਅਧਿਕਾਰੀਆਂ ਨੇ ਇਕ ਪਿਸਟਲ, ਇਕ ਮੈਗਜ਼ੀਨ ਅਤੇ 37 ਕਾਰਤੂਸ ਵੀ ਜ਼ਬਤ ਕੀਤੇ ਹਨ। ਦੱਸ ਦੇਈਏ ਕਿ ਬਰਾਮਦ ਹੋਈ 2 ਕਿਲੋ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ’ਚ ਕੀਮਤ 10 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਹੈਰੋਇਨ ਸਮੱਗਲਰਾਂ ਨੇ ਇਕ ਪਿੱਪਲ ਦੇ ਦਰੱਖ਼ਤ ਹੇਠਾਂ ਇਸ ਖੇਪ ਨੂੰ ਲੁਕਾਇਆ ਹੋਇਆ ਸੀ, ਜਿਸ ਨੂੰ ਹੁਣ ਅਧਿਕਾਰੀਆਂ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ। ਸੁਰੱਖਿਆ ਏਜੰਸੀਆਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।