'ਗੁਰਬਾਣੀ ਦਾ ਵਿਗਿਆਨਕ ਦ੍ਰਿਸ਼ਟੀਕੋਣ' ਕਿਤਾਬ ਲੋਕ ਅਰਪਣ
Wednesday, Nov 11, 2020 - 12:14 PM (IST)
 
            
            ਤਲਵੰਡੀ ਸਾਬੋ (ਮੁਨੀਸ਼): ਅੱਜ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਿਦਵਾਨ ਲੇਖਕ ਸ. ਬਾਵਾ ਸਿੰਘ ਰਿਟਾਇਰਡ ਪ੍ਰਿੰਸੀਪਲ ਵਲੋਂ ਲਿਖੀ 'ਗੁਰਬਾਣੀ ਦਾ ਵਿਗਿਆਨਕ ਦ੍ਰਿਸ਼ਟੀਕੋਣ' ਕਿਤਾਬ ਲੋਕ ਅਰਪਣ ਕੀਤੀ ਗਈ। ਸ. ਬਾਵਾ ਸਿੰਘ ਨੇ ਦੱਸਿਆ ਕਿ ਕਿਤਾਬ 'ਚ ਮਹਾਪੁਰਖਾਂ ਅਤੇ ਗੁਰੂ ਸਾਹਿਬਾਨ ਜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜੋ ਅੱਜ ਤੋਂ 550 ਸਾਲ ਪਹਿਲਾਂ ਅਟੱਲ ਸੱਚਾਈਆਂ ਲਿਖੀਆਂ ਸਨ, ਜੋ ਅੱਜ ਵੀ ਸਾਇੰਸਦਾਨਾਂ ਦੀ ਖੋਜ ਤੋਂ ਅੱਗੇ ਹੈ, ਬਾਰੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਤੇ ਮਿਹਨਤ ਨਾਲ ਗੁਰਬਾਣੀ ਦਾ ਅਧਿਐਨ ਕੀਤਾ ਹੈ।
ਇਹ ਵੀ ਪੜ੍ਹੋ: ਕੂੜਾ ਸੁੱਟਣ ਵਾਲੀ ਜਗ੍ਹਾ 'ਤੇ ਸ਼ਰਾਰਤੀ ਅਨਸਰਾਂ ਨੇ ਲਹਿਰਾਇਆ ਨਿਸ਼ਾਨ ਸਾਹਿਬ, SGPC ਕੋਲ ਪੁੱਜਾ ਮਾਮਲਾ
ਇਸ ਮੌਕੇ ਪ੍ਰਿੰਸੀਪਲ ਬਾਵਾ ਸਿੰਘ ਤੋਂ ਇਲਾਵਾ ਉਨ੍ਹਾਂ ਦਾ ਸਮੁੱਚਾ ਪਰਿਵਾਰ ਸੁਪਤਨੀ ਅਰਵਿੰਦਰ ਕੌਰ, ਸਵਰਨਜੀਤ ਕੌਰ ਨੂੰਹ, ਪੋਤਰੀ ਤਪਤੇਜ ਕੌਰ, ਬੇਟਾ ਮਨਰਾਜ ਸਿੰਘ , ਬਾਬਾ ਹਜੂਰਾ ਸਿੰਘ ਖਿਆਲੀਵਾਲ, ਭਾਈ ਭਰਪੂਰ ਸਿੰਘ ਸਾਬਕਾ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ, ਅਮਰੀਕ ਸਿੰਘ ਰੱਤੀਆ, ਜੁਗਰਾਜ ਸਿੰਘ ਖੁੰਬੜਾ, ਜਗਮੋਹਨ ਸਿੰਘ ਸਿੱਧੂ, ਜਸਮੇਲ ਸਿੰਘ ਨੰਗਲ, ਮਾਸਟਰ ਜਸਮੇਲ ਸਿੰਘ, ਮਾਸਟਰ ਜਗਜੀਤ ਸਿੰਘ ਮਾਈਸਰਖਾਨਾ, ਪਰਵਿੰਦਰ ਸਿੰਘ ਖਾਲਸਾ, ਸਾਧੂ ਸਿੰਘ ਬਠਿੰਡਾ, ਘੋਲਾ ਸਿੰਘ ਉਘੇ ਲੇਖਕ ਆਦਿ ਸ਼ਾਮਲ ਸਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            