ਜਲੰਧਰ : ਰੇਲਵੇ ਟ੍ਰੈਕ ਤੋਂ ਮਿਲੀ ਬੰਬਨੁਮਾ ਸ਼ੱਕੀ ਚੀਜ਼, ਭਾਰੀ ਪੁਲਸ ਫੋਰਸ ਪੁੱਜੀ
Friday, Aug 16, 2019 - 03:54 PM (IST)

ਜਲੰਧਰ (ਸੱਤਿਅਮ) : ਇੱਥੋਂ ਦੇ ਕਰਤਾਰਪੁਰ ਰੇਲਵੇ ਸਟੇਸ਼ਨ ਕੋਲੋਂ ਟਰੈੱਕ ਤੋਂ ਸ਼ੱਕੀ ਚੀਜ਼ ਮਿਲਣ ਨਾਲ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਚੀਜ਼ ਸਪੀਕਰ ਜਿਹੀ ਲੱਗ ਰਹੀ ਹੈ, ਜਿਸ ਨੂੰ ਬੰਬ ਕਿਹਾ ਜਾ ਰਿਹਾ ਹੈ। ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪੁਲਸ ਪੁੱਜ ਗਈ ਹੈ। ਕਿਹਾ ਜਾ ਰਿਹਾ ਹੈ ਕਿ ਮੌਕੇ 'ਤੇ ਬੰਬ ਸਕਵਾਇਡ ਟੀਮ ਨੂੰ ਵੀ ਬੁਲਾਇਆ ਗਿਆ ਹੈ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੋ ਪਾਇਆ ਹੈ ਕਿ ਇਹ ਬੰਬ ਹੈ ਜਾਂ ਕੁਝ ਹੋਰ। ਫਿਲਹਾਲ ਜੀ. ਆਰ. ਪੀ. ਦੇ ਐੱਸ. ਐੱਚ. ਓ. ਧਰਮਿੰਦਰ ਕਲਿਆਣ ਦਾ ਕਹਿਣਾ ਹੈ ਕਿ ਬੰਬ ਮਿਲਣ ਦੀ ਸੂਚਨਾ ਸਿਰਫ ਅਫਵਾਹ ਸੀ।