ਭਾਖੜਾ ਨਹਿਰ 'ਚੋਂ ਗੋਤਾਖੋਰਾਂ ਹੱਥ ਲੱਗੀ ਸ਼ੈਅ ਨੇ ਪਾਏ ਭੜਥੂ, ਕੀਤੀ ਪੁਲਸ ਹਵਾਲੇ

Tuesday, Dec 20, 2022 - 03:55 AM (IST)

ਭਾਖੜਾ ਨਹਿਰ 'ਚੋਂ ਗੋਤਾਖੋਰਾਂ ਹੱਥ ਲੱਗੀ ਸ਼ੈਅ ਨੇ ਪਾਏ ਭੜਥੂ, ਕੀਤੀ ਪੁਲਸ ਹਵਾਲੇ

ਪਟਿਆਲਾ (ਬਲਜਿੰਦਰ)- ਸ਼ਹਿਰ ਦੇ ਨਾਭਾ ਰੋਡ ’ਤੇ ਪੁਲ ਦੇ ਕੋਲ ਭਾਖਡ਼ਾ ਨਹਿਰ ’ਚੋਂ ਗੋਤਾਖੋਰਾਂ ਨੂੰ ਇਕ ਬੰਬ ਨੁਮਾ ਵਸਤੂ ਮਿਲੀ ਹੈ, ਜਿਸ ਨੂੰ ਗੋਤਾਖੋਰਾਂ ਨੇ ਪੁਲਸ ਦੇ ਹਵਾਲੇ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਰੋਜ਼ੀ-ਰੋਟੀ ਲਈ ਵਿਦੇਸ਼ ਗਏ ਪੰਜਾਬੀ ਦੀ ਮੌਤ, ਪਰਿਵਾਰ ਨੂੰ ਮ੍ਰਿਤਕ ਦੇਹ ਲਈ 22 ਦਿਨ ਕਰਨਾ ਪਿਆ ਇੰਤਜ਼ਾਰ

ਜਾਣਕਾਰੀ ਦਿੰਦਿਆਂ ਸ਼ੰਕਰ ਭਾਰਦਵਾਜ ਪ੍ਰਧਾਨ ਭੋਲੇ ਸੰਕਰ ਡਾਇਵਰਜ਼ ਕਲੱਬ ਪਟਿਆਲਾ ਨੇ ਦੱਸਿਆ ਕਿ ਨਾਭਾ ਰੋਡ ਪਟਿਆਲਾ ਵਿਖੇ ਗੋਤਾਖੋਰ ਰੋਜਾਨਾ ਪ੍ਰੈਕਟਿਸ ਕਰਦੇ ਹਨ ਅਤੇ ਅੱਜ ਪ੍ਰੈਕਟਿਸ ਕਰ ਰਹੇ ਸਨ ਤਾਂ ਅੰਦਰ ਇੱਕ ਬੰਬ ਨੁਮਾ ਵਸਤੂ ਮਿਲੀ। ਜਿਸ ਦਾ ਵਜ਼ਨ 20 ਤੋਂ 25 ਕਿਲੋ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਕੰਟਰੋਲ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਕਿ ਇਸ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਫਿਲਹਾਲ ਇਕ ਹੀ ਮਿਲਿਆ ਹੈ। ਅੱਗੇ ਭਾਲ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News