ਸਮਾਣਾ 'ਚ ਭਾਖੜਾ ਨਹਿਰ 'ਚੋਂ ਮਿਲਿਆ ਬੰਬ! ਪੁਲਸ ਨੂੰ ਪਈਆਂ ਭਾਜੜਾਂ (ਵੀਡੀਓ)

Tuesday, Dec 13, 2022 - 12:53 PM (IST)

ਸਮਾਣਾ (ਕਵਲਜੀਤ) : ਸਥਾਨਕ ਸਮਾਣਾ-ਭਾਖੜਾ ਨਹਿਰ 'ਚੋਂ 25 ਕਿੱਲੋ ਦੀ ਬੰਬਨੁਮਾ ਚੀਜ਼ ਬਰਾਮਦ ਕੀਤੀ ਗਈ ਹੈ। ਫਿਲਹਾਲ ਪੁਲਸ ਨੇ ਮੌਕੇ 'ਤੇ ਪੁੱਜ ਕੇ ਇਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਸ਼ੰਕਰ ਭਾਰਦਵਾਜ ਦੀ ਗੋਤਾਖ਼ੋਰ ਟੀਮ ਭਾਖੜਾ ਨਹਿਰ 'ਚ ਸਿੱਕਾ ਵਗੈਰਾ ਲੱਭਣ ਲਈ ਉਤਰੀ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ ਤੋਂ ਭਾਰੀ ਵਿਦੇਸ਼ੀ ਕਰੰਸੀ ਸਮੇਤ ਔਰਤ ਕਾਬੂ, ਦੁਬਈ ਜਾਣ ਦੀ ਸੀ ਤਿਆਰੀ

ਜਦੋਂ ਉਨ੍ਹਾਂ ਨੂੰ ਕੋਈ ਬੰਬਨੁਮਾ ਚੀਜ਼ ਦਿਖਾਈ ਦਿੱਤੀ ਤਾਂ ਉਨ੍ਹਾਂ ਨੇ ਤੁਰੰਤ 100 ਨੰਬਰ 'ਤੇ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਕਤ ਚੀਜ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ।

ਇਹ ਵੀ ਪੜ੍ਹੋ : ਪੰਜਾਬ 'ਚ ਆਉਣ ਵਾਲੇ ਦਿਨਾਂ 'ਚ 'ਸੰਘਣੀ ਧੁੰਦ' ਦਾ ਅਲਰਟ ਜਾਰੀ, ਸੜਕ 'ਤੇ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਪੁਲਸ ਅਧਿਕਾਰੀ ਸੋਮਨਾਥ ਸ਼ਰਮਾ ਨੇ ਕਿਹਾ ਕਿ ਇਹ ਕਰੀਬ 20-25 ਕਿੱਲੋ ਵਜ਼ਨ ਦਾ ਪੁਰਾਣਾ ਬੰਬ ਲੱਗਦਾ ਹੈ ਪਰ ਉੱਚ ਅਧਿਕਾਰੀ ਇਸ ਬਾਰੇ ਜਾਂਚ ਕਰਨਗੇ ਇਕ ਇਹ ਚੀਜ਼ ਕੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News