ਬੋਲੈਰੋ ਜੀਪ ਪਲਟੀ, 2 ਜ਼ਖਮੀ

09/29/2017 3:06:04 AM

ਸੁਲਤਾਨਪੁਰ ਲੋਧੀ, (ਧੀਰ)- ਸੁਲਤਾਨਪੁਰ ਲੋਧੀ-ਕਪੂਰਥਲਾ ਮੁੱਖ ਹਾਈਵੇ ਸੜਕ 'ਤੇ ਪਿੰਡ ਡਡਵਿੰਡੀ ਦੇ ਨਜ਼ਦੀਕ ਇਕ ਪੈਟਰੋਲ ਪੰਪ ਦੇ ਸਾਹਮਣੇ ਬੋਲੈਰੋ ਗੱਡੀ ਦੇ ਪਲਟਣ ਨਾਲ ਦੋ ਵਿਅਕਤੀਆਂ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਬਲੈਰੋ ਜੀਪ, ਜਿਸ ਨੂੰ ਗਗਨਦੀਪ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਤੇ ਇਹ ਜਲੰਧਰ ਤੋਂ ਸੁਲਤਾਨਪੁਰ ਲੋਧੀ ਵਿਖੇ ਕ੍ਰਾਈਸ ਜੋਤੀ ਕਾਨਵੈਂਟ ਸਕੂਲ 'ਚ ਕਿਸੇ ਕੰਮ 'ਤੇ ਆ ਰਹੇ ਸਨ ਤਾਂ ਪਿੰਡ ਡਡਵਿੰਡੀ ਦੇ ਨਜ਼ਦੀਕ ਇਕ ਪੈਟਰੋਲ ਪੰਪ ਤੋਂ ਇਕ ਮੋਟਰਸਾਈਕਲ ਸਵਾਰ ਤੇਲ ਪੁਆ ਕੇ ਜਦੋਂ ਇਕ ਦਮ ਸੜਕ 'ਤੇ ਆਇਆ ਤਾਂ ਉਸ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਬੋਲੈਰੋ ਜੀਪ ਪਲਟ ਗਈ, ਜਿਸ 'ਚ ਡਰਾਈਵਰ ਗਗਨਦੀਪ ਸਮੇਤ ਉਸਦੇ ਨਾਲ ਇਕ ਹੋਰ ਵਿਅਕਤੀ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਪਿੰਡ ਵਾਸੀਆਂ ਨੇ ਤੁਰੰਤ ਨਜ਼ਦੀਕੀ ਇਕ ਪ੍ਰਾਈਵੇਟ ਹਸਪਤਾਲ ਪਹੁੰਚਾਇਆ, ਜਿਸ ਨੇ ਮੁੱਢਲੀ ਸਹਾਇਤਾ ਦੇ ਕੇ ਦੋਵਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਜਲੰਧਰ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ। ਦੁਰਘਟਨਾ 'ਚ ਬੋਲੈਰੋ ਜੀਪ ਦਾ ਵੀ ਕਾਫੀ ਨੁਕਸਾਨ ਹੋਇਆ ਹੈ। 


Related News