ਬਿਜਲੀ ਡਿੱਗਣ ਕਾਰਨ ਤੂੜੀ ਦਾ ਕੁੱਪ ਹੋਇਆ ਸੁਆਹ, ਹਜ਼ਾਰਾਂ ਦਾ ਨੁਕਸਾਨ

Saturday, Aug 05, 2017 - 04:30 PM (IST)

ਬੋਹਾ (ਬਾਂਸਲ) : ਇਥੋਂ ਦੇ ਨਜ਼ਦੀਕੀ ਪਿੰਡ ਮੰਘਾਣੀਆ ਵਿਖੇ ਅਸਮਾਨੀ ਬਿਜਲੀ ਡਿਗਣ ਕਾਰਨ ਖੇਤ ਵਿੱਚ ਤੂੜੀ ਵਾਲਾ ਕੁੱਪ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਸਰਬਜੀਤ ਸਿੰਘ ਪੁੱਤਰ ਮਾੜੂ ਸਿੰਘ ਨੇ ਦੱਸਿਆ ਕਿ ਉਸ ਨੇ ਕਣਕ ਦੇ ਸੀਜ਼ਨ ਦੌਰਾਨ 25 ਦੇ ਲਗਭਗ ਟਰਾਲੀਆਂ ਦੀ ਤੂੜੀ ਸਾਂਭਣ ਲਈ ਇਹ ਕੁੱਪ ਲਗਾਈਆ ਸੀ, ਜੋ ਕਿ ਬਿਜਲੀ ਡਿੱਗਣ ਕਾਰਨ ਪੂਰੇ ਦਾ ਪੂਰਾ ਸੜ ਕੇ ਸੁਆਹ ਹੋ ਗਿਆ ਹੈ, ਜਿਸ ਕਾਰਨ ਉਸ ਦਾ 60 ਹਜ਼ਾਰ ਦੇ ਕਰੀਬ ਆਰਥਕ ਨੁਕਸਾਨ ਹੋਇਆ ਹੈ। ਬਲਾਕ ਸੰਮਤੀ ਮੈਂਬਰ ਰੇਸ਼ਮ ਸਿੰਘ ਮੰਘਾਣੀਆ ਨੇ ਮੰਗ ਕੀਤੀ ਕਿ ਪੀੜਤ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ।


Related News