ਟਾਂਡਾ ਦੇ ਨੌਜਵਾਨ ਨੇ ਯੂਕਰੇਨ 'ਚ ਕਰਵਾਈ ਬੱਲੇ-ਬੱਲੇ, ਚਮਕਾਇਆ ਪੰਜਾਬ ਦਾ ਨਾਂ

Monday, Nov 05, 2018 - 11:47 AM (IST)

ਟਾਂਡਾ ਦੇ ਨੌਜਵਾਨ ਨੇ ਯੂਕਰੇਨ 'ਚ ਕਰਵਾਈ ਬੱਲੇ-ਬੱਲੇ, ਚਮਕਾਇਆ ਪੰਜਾਬ ਦਾ ਨਾਂ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਉੜਮੁੜ ਨਾਲ ਸੰਬੰਧਤ ਹੋਣਹਾਰ ਬਾਡੀ ਬਿਲਡਰ ਰੌਨ ਸਿੰਘ ਨੇ ਯੂਕਰੇਨ 'ਚ ਹੋਏ ਕੌਮਾਂਤਰੀ ਬਾਡੀ ਬਿਲਡਿੰਗ ਮੁਕਾਬਲਿਆਂ 'ਚ ਸਿਲਵਰ ਮੈਡਲ ਜਿੱਤ ਕੇ ਦੇਸ਼ ਅਤੇ ਟਾਂਡਾ ਦਾ ਨਾਮ ਰੋਸ਼ਨ ਕੀਤਾ ਹੈ।

PunjabKesari

ਯੂਕਰੇਨ 'ਚ ਬੀਤੇ ਦਿਨ ਹੋਏ ਯੂਰਪ ਅਤੇ ਏਸ਼ੀਆ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਦੇ ਹਿੱਸਾ ਬਣੇ ਟਾਂਡਾ ਦੇ ਰੌਨ ਸਿੰਘ ਨੇ ਕਲਾਂਸਿਕ ਬਾਡੀ ਬਿਲਡਿੰਗ ਵਰਗ 'ਚ ਯੂਰਪ ਅਤੇ ਏਸ਼ੀਆ ਦੇ 21 ਦੇਸ਼ਾਂ ਤੋਂ ਆਏ ਪ੍ਰਤੀਯੋਗੀਆਂ ਨਾਲ ਮੁਕਾਬਲਾ ਕਰਦੇ ਹੋਏ ਦੇਸ਼ ਲਈ ਸਿਲਵਰ ਮੈਡਲ ਹਾਸਲ ਕੀਤਾ। ਇਸ ਤੋਂ ਪਹਿਲਾਂ ਅਸਟ੍ਰੇਲੀਆ 'ਚ ਬਾਡੀ ਬਿਲਡਿੰਗ ਮੁਕਾਬਲੇ ਜਿੱਤਣ ਵਾਲੇ ਰੌਨ ਸਿੰਘ ਨੇ ਦੱਸਿਆ ਕਿ ਇਹ ਜਿੱਤ ਉਸ ਲਈ ਬੇਹੱਦ ਖਾਸ ਹੈ ਕਿਉਂਕਿ ਉਸ ਨੇ ਇਹ ਮੈਡਲ ਆਪਣੇ ਵਤਨ ਵਾਸਤੇ ਜਿੱਤਿਆ ਹੈ।


author

shivani attri

Content Editor

Related News