ਮੁਕਤਸਰ ''ਚ ਦੇਹ ਵਪਾਰ ਦਾ ਅੱਡਾ ਬੇਨਕਾਬ, ਇੰਝ ਸਾਹਮਣੇ ਆਈ ਪਤੀ-ਪਤਨੀ ਦੀ ਕਰਤੂਤ

Wednesday, Jul 15, 2020 - 06:34 PM (IST)

ਮੁਕਤਸਰ ''ਚ ਦੇਹ ਵਪਾਰ ਦਾ ਅੱਡਾ ਬੇਨਕਾਬ, ਇੰਝ ਸਾਹਮਣੇ ਆਈ ਪਤੀ-ਪਤਨੀ ਦੀ ਕਰਤੂਤ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ,ਪਵਨ ਤਨੇਜਾ) : ਸ੍ਰੀ ਮੁਕਤਸਰ ਸਾਹਿਬ ਵਿਖੇ ਥਾਣਾ ਵਾਲਾ ਰੋਡ 'ਤੇ ਗੁਪਤ ਸੂਚਨਾ ਦੇ ਅਧਾਰ 'ਤੇ ਪੁਲਸ ਨੇ ਰੇਡ ਮਾਰ ਕੇ ਇਕ ਘਰ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਮੌਕੇ ਤੋਂ 3 ਜਨਾਨੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਥਾਂਦੇਵਾਲਾ ਰੋਡ 'ਤੇ ਸਥਿਤ ਇਕ ਘਰ ਵਿਚ ਪਤੀ-ਪਤਨੀ ਵਲੋਂ ਘਰ ਵਿਚ ਹੀ ਜਿਸਮ ਫਰੋਸੀ ਦਾ ਧੰਦਾ ਚਲਾਇਆ ਜਾ ਰਿਹਾ ਸੀ। 

ਇਹ ਵੀ ਪੜ੍ਹੋ : ਜਲੰਧਰ 'ਚ ਭਾਰੀ ਅਸਲੇ ਸਣੇ ਚੋਟੀ ਦੇ ਗੈਂਗਸਟਰ ਗ੍ਰਿਫ਼ਤਾਰ, ਬੁਲਟ ਪਰੂਫ਼ ਜੈਕੇਟ ਵੀ ਬਰਾਮਦ

ਥਾਣਾ ਸਿਟੀ ਐੱਸ. ਐੱਚ.ਓ.ੳਮੋਹਨ ਲਾਲ ਨੇ ਕਿਹਾ ਕਿ ਥਾਂਦੇਵਾਲਾ ਰੋਡ ਵਾਸੀ ਮਲਕੀਤ ਸਿੰਘ ਅਤੇ ਉਸਦੀ ਪਤਨੀ ਸਿਮਰਨ ਘਰ ਵਿਚ ਜਿਸਮ ਫਰੋਸੀ ਦਾ ਧੰਦਾ ਚਲਾ ਰਹੇ ਸਨ ਅਤੇ ਇਸ ਤੋਂ ਇਲਾਵਾ ਘਰ ਵਿਚ ਜਿਸਮ ਫਰੋਸ਼ੀ ਲਈ ਕਮਰੇ ਵੀ ਦਿੰਦੇ ਸਨ। ਪੁਲਸ ਨੇ ਰੇਡ ਮਾਰ ਕੇ ਘਰ 'ਚੋਂ ਦੋ ਜਨਾਨੀਆਂ ਅਤੇ ਇਕ ਹੋਰ ਵਿਅਕਤੀ ਨੂੰ ਵੀ ਕਾਬੂ ਕੀਤਾ ਹੈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਸ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਆਪਣੀ ਕੁੱਖ ਭਰਨ ਲਈ ਉਜਾੜਿਆ ਗੁਆਂਢੀ ਪਰਿਵਾਰ, 7 ਸਾਲਾ ਬੱਚੇ ਦੀ ਬਲੀ ਦੇਣ ਦਾ ਦੋਸ਼


author

Gurminder Singh

Content Editor

Related News