ਰੂਪਨਗਰ ''ਚ ਦੇਹ ਵਪਾਰ ਦਾ ਅੱਡਾ ਬੇਨਕਾਬ, ਇਤਰਾਜ਼ਯੋਗ ਹਾਲਤ ''ਚ ਮਿਲੇ ਕਈ ਜੋੜੇ

03/03/2018 7:15:36 PM

ਰੂਪਨਗਰ (ਵਿਜੇ) : ਪੁਲਸ ਨੇ ਦੇਹ ਵਪਾਰ ਕਰਵਾਉਣ ਵਾਲੇ 'ਆਪਣਾ ਹੋਟਲ' ਦੇ ਮਾਲਕ ਸਮੇਤ ਚਾਰ ਜੋੜਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਸੁਖਵੀਰ ਸਿੰਘ ਮੁੱਖ ਥਾਣਾ ਅਧਿਕਾਰੀ ਸਿੰਘ ਭਗਵੰਤਪੁਰ ਅਤੇ ਸੀ. ਆਈ. ਏ. ਸਟਾਫ ਰੂਪਨਗਰ ਵਲੋਂ ਸਾਂਝੇ ਤੌਰ 'ਤੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਮੁਖਬਰੀ ਮਿਲੀ ਕਿ ਵਰੁਣ ਸੈਣੀ ਪੁੱਤਰ ਸਤੀਸ਼ ਕੁਮਾਰ ਨਿਵਾਸੀ ਮਕਾਨ ਨੰ. 65, ਦਸ਼ਮੇਸ਼ ਨਗਰ ਰੂਪਨਗਰ 'ਆਪਣਾ ਹੋਟਲ' (ਕੋਟਲਾ ਨਿਹੰਗ) ਅਤੇ ਹੋਟਲ ਮੈਨੇਜਰ ਸਾਹਿਲ ਕੁਮਾਰ ਪੁੱਤਰ ਦਰਸ਼ਨ ਕੁਮਾਰ ਨਿਵਾਸੀ ਨੇੜੇ ਕਲਿਆਣ ਸਿਨਮਾ ਹੋਟਲ 'ਚ ਕਥਿਤ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਹਨ। ਜਿਸ 'ਤੇ ਹੋਟਲ 'ਚ ਪੁਲਸ ਪਾਰਟੀ ਵਲੋਂ ਰੇਡ ਕੀਤੀ ਗਈ।
ਇਸ ਦੌਰਾਨ ਪੁਲਸ ਨੇ ਮੌਕੇ 'ਤੇ ਅਲੱਗ-ਅਲੱਗ ਕਮਰਿਆਂ 'ਚੋਂ ਸੁਰਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਨਿਵਾਸੀ ਮਾਜਰੀ ਜੱਟਾਂ ਥਾਣਾ ਕੀਰਤਪੁਰ ਸਾਹਿਬ, ਸਿਮਰਨਜੀਤ ਸਿੰਘ ਪੁੱਤਰ ਰਣਜੀਤ ਸਿੰਘ ਨਿਵਾਸੀ ਪਿੰਡ ਫਤਹਿਪੁਰ ਥਾਣਾ ਸਦਰ ਰੂਪਨਗਰ, ਹਰਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਪਿੰਡ ਮਨਸੂਹਾ ਕਲਾਂ ਥਾਣਾ ਚਮਕੌਰ ਸਾਹਿਬ ਅਤੇ ਵਰਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਕੋਟਲਾ ਪਾਵਰ ਹਾਊਸ (ਅਨੰਦਪੁਰ ਸਾਹਿਬ) ਨੂੰ ਚਾਰ ਲੜਕੀਆਂ ਸਮੇਤ ਕਥਿਤ ਤੌਰ 'ਤੇ ਇਤਰਾਜ਼ਯੋਗ ਹਾਲਤ 'ਚ ਗ੍ਰਿਫਤਾਰ ਕੀਤਾ। ਜਿਨ੍ਹਾਂ 'ਤੇ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਹੋਟਲ ਦਾ ਮੈਨੇਜਰ ਸਾਹਿਲ ਕੁਮਾਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।


Related News