ਬਠਿੰਡਾ ਰਜਬਾਹੇ ''ਚੋਂ ਮਿਲੀ ਬੱਚੇ ਦੀ ਲਾਸ਼
Friday, Jun 14, 2019 - 12:36 AM (IST)

ਬਠਿੰਡਾ (ਮਨਜੀਤ)— ਬਠਿੰਡਾ ਤਲਵੰਡੀ ਰੋਡ 'ਤੇ ਕੈਲੇਬਾਂਦਰ ਦੇ ਨੇੜੇ ਰਜਬਾਹੇ 'ਚ ਬੱਚੇ ਦੀ ਲਾਸ਼ ਮਿਲਣ ਦੀ ਸੂਚਨਾ ਤੋਂ ਬਾਅਦ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਸੰਦੀਪ ਗਿੱਲ ਤੇ ਵਿੱਕੀ ਕੁਮਾਰ ਨੇ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ।
ਇਸ ਦੌਰਾਨ ਕੋਟਸ਼ਮੀਰ ਦੀ ਪੁਲਸ ਵੀ ਮੌਕੇ 'ਤੇ ਮੌਜੂਦ ਸੀ। ਅਜੇ ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ। ਬੱਚੇ ਦੀ ਉਮਰ 5-6 ਸਾਲ ਦੱਸੀ ਜਾ ਰਹੀ ਹੈ। ਫਿਲਹਾਲ ਬੱਚੇ ਦੀ ਲਾਸ਼ ਪੋਸਟਮਾਰਟਮ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।