ਜਾਇਦਾਦਾਂ ''ਤੇ ਨਾਜਾਇਜ਼ ਕਾਬਜ਼ ਲੋਕਾਂ ਖਿਲਾਫ ਬੋਰਡ ਕਰੇਗਾ ਕਾਰਵਾਈ : ਚੇਅਰਮੈਨ ਖਾਨ

04/26/2018 7:37:06 AM

ਫ਼ਰੀਦਕੋਟ/ਕੋਟਕਪੂਰਾ  (ਹਾਲੀ, ਨਰਿੰਦਰ) - ਮੀਆਂ ਮੀਰ ਸੋਸਾਇਟੀ, ਫਰੀਦਕੋਟ ਵੱਲੋਂ ਪੰਜਾਬ ਵਕਫ ਬੋਰਡ ਅਤੇ ਮੁਸਲਿਮ ਸਮਾਜ ਦੇ ਆਪਸੀ ਤਾਲਮੇਲ ਲਈ ਇਕ ਪ੍ਰੋਗਰਾਮ ਕੋਟਕਪੂਰਾ ਵਿਖੇ ਕਰਵਾਇਆ ਗਿਆ। ਇਸ ਵਿਚ ਜਨਾਬ ਜੁਨੈਦ ਰਜ਼ਾ ਖਾਨ ਚੇਅਰਮੈਨ, ਪੰਜਾਬ ਵਕਫ ਬੋਰਡ ਅਤੇ ਜਨਾਬ ਸਿਤਾਰ ਮੁਹੰਮਦ ਲਿਬੜਾ ਮੈਂਬਰ ਪੰਜਾਬ ਵਕਫ ਬੋਰਡ ਅਤੇ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਮਨਵਿੰਦਰ ਬੀਰ ਸਿੰਘ ਡੀ. ਐੱਸ. ਪੀ. ਕੋਟਕਪੂਰਾ, ਪ੍ਰਵੀਨ ਕਾਲਾ ਚੇਅਰਮੈਨ ਸਹਾਰਾ ਕਲੱਬ ਮੁੱਖ ਮਹਿਮਾਨ ਵਜੋਂ ਪਹੁੰਚੇ।
ਇਸ ਮੌਕੇ ਚੇਅਰਮੈਨ ਖਾਨ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਰਾਹੁਲ ਗਾਂਧੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਹੁਕਮਾਂ 'ਤੇ ਪੰਜਾਬ ਵਕਫ ਬੋਰਡ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਵਕਫ ਬੋਰਡ ਪੰਜਾਬ ਦੇ ਮੁਸਲਿਮ ਸਮਾਜ ਦੇ ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣੇਗਾ ਤਾਂ ਕਿ ਆਉਣ ਵਾਲੇ ਸਮੇਂ ਵਿਚ ਬੋਰਡ ਉਨ੍ਹਾਂ ਲੋਕਾਂ ਦੀਆਂ ਤਕਲੀਫਾਂ ਅਤੇ ਮੁਸ਼ਕਲਾਂ ਮੁਤਾਬਕ ਆਪਣੀਆਂ ਪਾਲਿਸੀਆਂ ਬਣਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਬੋਰਡ ਆਪਣੀ ਆਮਦਨ ਵਧਾਉਣ ਲਈ ਭਰਪੂਰ ਕੋਸ਼ਿਸ਼ ਕਰ ਰਿਹਾ ਹੈ।
ਇਸ ਸਮੇਂ ਜਨਾਬ ਸਿਤਾਰ ਮੁਹੰਮਦ ਲਿਬੜਾ ਨੇ ਕਿਹਾ ਕਿ ਵਕਫ ਬੋਰਡ ਦੀਆਂ ਜਾਇਦਾਦਾਂ 'ਤੇ ਨਾਜਾਇਜ਼ ਕਾਬਜ਼ ਲੋਕਾਂ ਅਤੇ ਡਿਫਾਲਟਰਾਂ ਖਿਲਾਫ ਸਖਤ ਕਾਰਵਾਈ ਕਰੇਗਾ ਅਤੇ ਇਹ ਸਭ ਕੁਝ ਪੁਲਸ ਜਾਂ ਅਦਾਲਤ ਰਾਹੀਂ ਹੋਵੇਗਾ। ਇਸ ਤੋਂ ਇਲਾਵਾ ਕਾਬਜ਼ਾਧਾਰਕਾਂ ਦੇ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਵੀ ਕਟਵਾਏ ਜਾ ਸਕਣਗੇ। ਉਨ੍ਹਾਂ ਨੇ ਵਕਫ ਜਾਇਦਾਦਾਂ 'ਤੇ ਨਾਜਾਇਜ਼ ਕਾਬਜ਼ ਲੋਕਾਂ ਅਤੇ ਡਿਫਾਲਟਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਅਲਾਟਮੈਂਟਸ ਨਵੇਂ ਵਕਫ ਐਕਟ-2014 ਮੁਤਾਬਕ ਕਰਵਾ ਲੈਣ ਅਤੇ ਰਹਿੰਦੇ ਬਕਾਏ ਜਲਦੀ ਜਮ੍ਹਾ ਕਰਵਾਉਣ ਜਾਂ ਵਕਫ ਜਾਇਦਾਦਾਂ ਖਾਲੀ ਕਰ ਕੇ ਵਕਫ ਬੋਰਡ ਦੇ ਹਵਾਲੇ ਕਰਨ।
ਇਸ ਦੌਰਾਨ ਮੀਆਂ ਮੀਰ ਮੁਸਲਿਮ ਵੈੱਲਫੇਅਰ ਸੋਸਾਇਟੀ ਜ਼ਿਲਾ ਫਰੀਦਕੋਟ ਵੱਲੋਂ ਜ਼ਿਲੇ ਦੇ ਮੁਸਲਿਮ ਬੱਚੇ, ਜਿਨ੍ਹਾਂ ਨੇ ਸਾਲ-2018 ਸਾਲਾਨਾ ਪ੍ਰੀਖਿਆਵਾਂ ਵਿਚ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਅਤੇ ਜਿਨ੍ਹਾਂ ਬੱਚਿਆਂ ਨੇ ਰਾਸ਼ਟਰੀ ਪੱਧਰ ਤੱਕ ਖੇਡਾਂ ਵਿਚ ਹਿੱਸਾ ਲਿਆ, ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਮਿਤ ਕੀਤਾ ਗਿਆ। ਮਨਵਿੰਦਰ ਬੀਰ ਸਿੰਘ ਡੀ. ਐੱਸ. ਪੀ. ਨੇ ਸਨਮਾਨਿਤ ਹੋਏ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਮੀਆਂ ਮੀਰ ਮੁਸਲਿਮ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਡਾ. ਸਲੀਮ ਖਿਲਜੀ ਨੇ ਦੱਸਿਆ ਕਿ ਸੋਸਾਇਟੀ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੇਗੀ ਅਤੇ ਇਕ ਸਰਬ ਧਰਮ ਸੰਮੇਲਨ ਕਰੇਗੀ। ਵਰਿੰਦਰ ਕਟਾਰੀਆ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।
ਸਮਾਗਮ 'ਚ ਹਾਜੀ ਦਿਲਾਵਰ ਹੁਸੈਨ, ਡਾ. ਗਾਜੀ ਮੁਹੰਮਦ, ਅਹਿਮਦ, ਅਕਬਰ ਅਲੀ, ਡਾ. ਮੁਹੰਮਦ ਇਰਸ਼ਾਦ (ਪੱਪੂ), ਮੁਹੰਮਦ ਸਫੀਕੁਲ, ਇਕਬਾਲ ਖਾਨ ਅਰਾਈਆਂਵਾਲਾ, ਮੁਹੰਮਦ ਅਨੀਸ਼ ਕੁਰੈਸ਼ੀ, ਫਰਖੂਦੀਨ, ਮੁਹੰਮਦ ਦਾਨਿਸ਼, ਮੁਹੰਮਦ ਸੁਮਨ ਅਹਿਮਦ, ਮੁਹੰਮਦ ਰਾਸ਼ਿਦ, ਲਿਆਕਤ ਅਲੀ, ਮੁਹੰਮਦ ਮੁਨਵਰ ਮੁੰਨਾ, ਡਾ. ਇਮਤਿਆਜ਼, ਪ੍ਰਧਾਨ ਸਾਬਰ, ਸੌਦਾਗਰ ਅਲੀ, ਅਕਬਰ ਖਾਨ, ਨੂਰ ਮੁਹੰਮਦ, ਡਾ. ਸਾਦਿਕ, ਡਾ. ਰੂਪ, ਅਜ਼ਮਦ ਖਾਨ, ਛਿੰਦਾ ਖਾਨ, ਇਮਾਮ ਮੁਹੰਮਦ ਜਾਏਦ, ਸਰਬਦੀਨ, ਤਰਸੇਮ ਖਾਨ, ਰਾਜਵੀਰ ਖਾਨ, ਮੁਹੰਮਦ ਜਕੂਪ ਹਰੀਕੇ ਬੁਰਜ, ਅਹਿਮਦ ਖਾਨ, ਮੁਹਮੰਦ ਵਿੱਕੀ, ਨੀਲੇ ਖਾਨ, ਮੌਲਵੀ ਹਰੀਸ਼, ਜੁਲਫਕਾਰ ਬਾਬੂ ਖਾਨ, ਸਫੀ ਮੁਹੰਮਦ, ਵਕਫ ਬੋਰਡ ਫਰੀਦਕੋਟ ਦੇ ਈ. ਓ. ਹਾਰੂਨ ਰਸ਼ੀਦ ਖਾਨ, ਰੈਂਟ ਕੁਲੈਕਟਰ ਮੁਹੰਮਦ ਅਨਵਰ, ਮੁਹੰਮਦ ਸਫੀ ਆਦਿ ਮੌਜੂਦ ਸਨ।


Related News