ਮਾਮਲਾ ਨੀਲੇ ਕਾਰਡ ਕੱਟੇ ਜਾਣ ਦਾ : ਲੋਕਾਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ
Sunday, Apr 08, 2018 - 12:03 PM (IST)
ਚੇਤਨਪੁਰਾ/ਰਾਜਾਸਾਂਸੀ (ਨਿਰਵੈਲ) : ਪਿੰਡ ਮੱਲੂ ਨੰਗਲ ਵਿਖੇ ਕਾਫੀ ਗਰੀਬ ਲੋਕਾਂ ਦੇ ਕਣਕ ਵਾਲੇ ਕਾਰਡ ਕੱਟੇ ਗਏ ਹਨ ਤੇ ਕੁਝ ਲੋਕਾਂ ਨੂੰ ਜੋ ਕਣਕ ਮਿਲੀ ਉਹ ਵੀ ਗੰਦੀ ਹੈ, ਜਿਸ ਕਰਕੇ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਕਰਕੇ ਕਾਫੀ ਲੰਬਾ ਸਮਾਂ ਪਿੱਟ ਸਿਆਪਾ ਕੀਤਾ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਤੇ ਕੁਲਵੰਤ ਸਿੰਘ ਮੱਲੂਨੰਗਲ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਲੋਕਾਂ ਨੂੰ ਸਹੂਲਤਾਂ ਦਿਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਸਹੂਲਤਾਂ ਨਹੀਂ ਮਿਲਦੀਆਂ ਤਾਂ 12 ਅਪ੍ਰੈਲ ਨੂੰ ਡੀ. ਡੀ. ਪੀ. ਓ ਅੰਮ੍ਰਿਤਸਰ ਦੇ ਦਫਤਰ ਸਾਹਮਣੇ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਰਣਜੀਤ ਸਿੰਘ, ਧੀਰ ਸਿੰਘ, ਬਲਵਿੰਦਰ ਸਿੰਘ, ਕਾਬਲ ਸਿੰਘ, ਗੁਰਦਿਆਲ ਸਿੰਘ, ਸੰਦੀਪ ਸਿੰਘ, ਧਰਮਿੰਦਰ ਸਿੰਘ, ਜ਼ੈਲ ਸਿੰਘ, ਬਚਿੱਤਰ ਸਿੰਘ, ਰਾਮ ਸਿੰਘ, ਸੰਤੋਖ ਸਿੰਘ, ਪ੍ਰੀਤਮ ਸਿੰਘ,ਦਰਸ਼ਨ ਕੌਰ, ਕਸ਼ਮੀਰ ਕੌਰ, ਚਰਨਜੀਤ ਕੌਰ, ਬਲਵਿੰਦਰ ਕੌਰ, ਸੋਨੀਆਂ, ਬਲਬੀਰ ਕੌਰ, ਅਮਰਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
