ਫਰੀਦਕੋਟ ਵਿਚ ਨਹੀਂ ਰੁੱਕ ਰਹੀ ਖੂਨੀ ਖੇਡ, ਦੋ ਧਿਰਾਂ ਦੀ ਲੜਾਈ ''ਚ ਚੱਲੀ ਗੋਲੀ, ਰਾਹਗੀਰ ਗੰਭੀਰ ਜ਼ਖਮੀ (video)
Friday, Jul 07, 2017 - 06:14 PM (IST)
ਫਰੀਦਕੋਟ (ਜਗਤਾਰ ਦੋਸਾਂਝ) — ਇਥੋਂ ਦੇ ਪਿੰਡ ਕੋਠੇ ਨਾਰਾਇਣ ਗੜ੍ਹ 'ਚ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਦ 2 ਗੁੱਟਾਂ ਦੀ ਲੜਾਈ 'ਚ ਗੋਲੀਆਂ ਚਲਣ ਨਾਲ ਇਕ ਬੇਕਸੂਰ ਰਾਹਗੀਰ ਗੋਲੀ ਦਾ ਨਿਸ਼ਾਨਾ ਬਣ ਗਿਆ। ਜ਼ਖਮੀ ਦੀ ਪਛਾਣ ਜਸਕਰਨ ਸਿੰਘ ਦੇ ਰੂਪ 'ਚ ਹੋਈ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮੇਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਸਥਾਨਕ ਪੁਲਸ ਨੇ ਘਟਨਾ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
