ਜ਼ੀਰਾ ਦੇ ਢਾਬੇ 'ਤੇ ਹੋਈ ਖੂਨੀ ਝੜਪ, ਵੀਡੀਓ ਵਾਇਰਲ
Friday, Nov 02, 2018 - 04:52 PM (IST)
ਜ਼ੀਰਾ (ਸਤੀਸ਼ ਵਿੱਜ) : 31 ਅਕਤੂਬਰ ਦੀ ਰਾਤ ਜ਼ੀਰਾ ਦੇ ਪੰਜਾਬੀ ਢਾਬੇ 'ਤੇ ਗੋਲੀਆਂ ਚੱਲਣ ਦੀ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ, ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਕਿਵੇਂ ਕੁਝ ਨੌਜਵਾਨ ਆਪਸ 'ਚ ਹੱਥੋ-ਪਾਈ ਹੁੰਦੇ ਹਨ ਅਤੇ ਫਿਰ ਇਕ ਲੜਕਾ ਅਚਾਨਕ ਰਿਵਾਲਵਰ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤਾ ਹੈ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਢਾਬੇ 'ਚ ਕੁਝ ਨੌਜਵਾਨ ਖਾਣਾ ਖਾ ਰਹੇ ਸਨ, ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ ਅਤੇ ਗੱਲ ਖੂਨ-ਖਰਾਬੇ ਤੱਕ ਪਹੁੰਚ ਗਈ।
ਇਸ ਝਗੜੇ 'ਚ ਦੋ ਨੌਜਵਾਨਾਂ ਨੂੰ ਗੋਲੀਆਂ ਵੀ ਲੱਗੀਆਂ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਗੰਭੀਰ ਹਾਲਤ ਹੋਣ ਕਰਕੇ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਪੁਲਸ ਨੇ ਇਸ ਮਾਮਲੇ 'ਚ ਜਾਂਚ ਕਰਨ ਦੀ ਗੱਲ ਆਖੀ ਹੈ ਪਰ ਗੋਲੀਆਂ ਚਲਾਉਣ ਵਾਲੇ ਨੌਜਵਾਨ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਹਨ।