ਵਿਆਹ ਵਾਲੇ ਘਰ ਪਏ ਕੀਰਨੇ, ਡੀ. ਜੇ. ’ਤੇ ਗਾਣਾ ਲਾਉਣ ਤੋਂ ਹੋਈ ਖੂਨੀ ਝੜਪ, ਨੌਜਵਾਨ ਦੀ ਮੌਤ

Monday, Feb 26, 2024 - 05:07 PM (IST)

ਵਿਆਹ ਵਾਲੇ ਘਰ ਪਏ ਕੀਰਨੇ, ਡੀ. ਜੇ. ’ਤੇ ਗਾਣਾ ਲਾਉਣ ਤੋਂ ਹੋਈ ਖੂਨੀ ਝੜਪ, ਨੌਜਵਾਨ ਦੀ ਮੌਤ

ਹਰੀਕੇ ਪੱਤਣ (ਲਵਲੀ ਕੁਮਾਰ) : ਪਿੰਡ ਦੁੱਬਲੀ ਵਿਚ ਬੀਤੀ ਦੇਰ ਰਾਤ ਵਿਆਹ ਸਮਾਗਮ ਦੌਰਾਨ ਡੀ. ਜੇ. ’ਤੇ ਚੱਲ ਰਹੇ ਗਾਣਿਆਂ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ (35) ਸਾਲ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਵਿਆਹ ਸਮਾਗਮ ਦੌਰਾਨ ਡੀ.ਜੇ. ਚੱਲ ਰਿਹਾ ਸੀ ਤਾਂ ਗਾਣੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਆਪਸੀ ਝੱਗੜਾ ਹੋ ਗਿਆ। ਇਸ ਲੜਾਈ ਝਗੜੇ ਦੌਰਾਨ ਸਤਨਾਮ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਦੁੱਬਲੀ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਅਪਡੇਟ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦਾ ਹੈ ਮੀਂਹ

ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਝਗੜੇ ਦੌਰਾਨ ਵਿਆਹ ਵਾਲੇ ਲੜਕੇ ਦਾ ਚਾਚਾ ਸਤਨਾਮ ਸਿੰਘ ਇਨ੍ਹਾਂ ਨੂੰ ਛੁਡਾ ਰਿਹਾ ਸੀ ਕਿ ਸਿਰ ’ਤੇ ਇੱਟ ਵੱਜਣ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਸਥਾਨ ’ਤੇ ਪੁਲਸ ਵੱਲੋਂ ਪਹੁੰਚ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾ ਦੇ ਬਿਆਨਾਂ ਦੇ ਅਧਾਰ ’ਤੇ ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਿੰਡ ਫਤਿਹਗੜ੍ਹ ਛੰਨਾ ਦੇ ਨੌਜਵਾਨ ਸਤਿਗੁਰੂ ਸਿੰਘ ਦੀ ਨਿਊਜ਼ੀਲੈਂਡ ’ਚ ਸੜਕ ਹਾਦਸੇ ਦੌਰਾਨ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News