ਅਪਰਬਾਰੀ ਦੁਆਬਾ ਨਹਿਰ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ
Wednesday, Jul 08, 2020 - 06:15 PM (IST)
ਝਬਾਲ (ਨਰਿੰਦਰ): ਬੋਹੜੂ,ਠੱਠਗੜ੍ਹ,ਜਗਤਪੁਰਾ,ਮੀਆਂਪੁਰ,ਦੋਦੇ ਆਦਿ ਨੇੜਿਓਂ ਲੰਘਦੀ ਅਪਰਬਾਰੀ ਦੁਆਬਾ ਨਹਿਰ 'ਚ ਗਰਮੀਆਂ ਦੇ ਮੌਸਮ 'ਚ ਖਾਸ ਕਰਕੇ ਜਦੋ ਪਾਣੀ ਦਾ ਵਹਾਅ ਜ਼ਿਆਦਾ ਹੁੰਦਾ ਹੈ ਤਾਂ ਅਕਸਰ ਹੀ ਅਣਪਛਾਤੀਆਂ ਲਾਸ਼ਾਂ ਜੋ ਪਿੱਛਿਓ ਰੁੜਕੇ ਆਉਂਦੀਆਂ ਹਨ, ਮਿਲਣ ਕਰਕੇ ਪੁਲਸ ਲਈ ਵੀ ਸਿਰਦਰਦੀ ਬਣਦੀਆਂ ਹਨ।ਇਹ ਲਾਸ਼ਾਂ ਗਰਮੀ ਕਰਕੇ ਨੌਜਵਾਨ ਇਕੱਠੇ ਹੋਕੇ ਜਦੋਂ ਨਹਿਰ 'ਚ ਛਾਲਾਂ ਮਾਰਕੇ ਨਹਾਉਂਦੇ ਹਨ ਤਾਂ ਪਾਣੀ ਦੇ ਵਹਾਅ ਦੇ ਜ਼ਿਆਦਾ ਹੋਣ ਕਰਕੇ ਕਈ ਵਾਰ ਰੁੜ ਜਾਂਦੇ ਹਨ ਤੇ ਡੁਬ ਕੇ ਮਰ ਜਾਂਦੇ। ਇਨ੍ਹਾਂ ਦੀਆਂ ਲਾਸ਼ਾਂ ਤੈਰ ਕੇ ਆ ਜਾਂਦੀਆਂ ਤੇ ਘਾਹ ਫੂਸ 'ਚ ਅੜ ਜਾਦੀਆਂ ਹਨ।ਅਜੇ ਪਿੱਛਲੇ ਦਿਨੀ ਹੀ ਪਿੰਡ ਠੱਠਗੜ੍ਹ ਨੇੜੇ ਇਕ 13 ਸਾਲ ਦੇ ਨੌਜਵਾਨ ਦੀ ਨਹਾਉਣ ਸਮੇਂ ਡੁੱਬ ਕੇ ਮੌਤ ਹੋ ਗਈ।ਜਦੋ ਕਿ ਇਸ ਤੋਂ ਪਹਿਲਾ ਵੀ ਕਈ ਨੌਜਵਾਨਾਂ ਦੀਆਂ ਲਾਸ਼ਾਂ ਰੁੜਕੇ ਆਉਂਦੀਆਂ ਰਹਿੰਦੀਆਂ ਹਨ।ਜਦੋ ਕਿ ਬੀਤੀ ਸ਼ਾਮ ਅੰਮ੍ਰਿਤਸਰ ਤੋਂ ਕੁਝ ਨੌਜਵਾਨ ਠੱਠਗੜ੍ਹ ਨਹਿਰ ਪੁੱਲ ਤੇ ਨਹਾਉਣ ਲਈ ਆਏ ਤਾ ਇਕ ਨੌਜਵਾਨ ਜਿਸ ਦੀ ਪਛਾਣ ਸੰਦੀਪ ਸ਼ੁਗਲਾ ਪੁੱਤਰ ਹਰੀ ਪ੍ਰਕਾਸ਼ ਸੁਗਲਾ ਵਾਸੀ ਪੁਤਲੀ ਘਰ ਅੰਮ੍ਰਿਤਸਰ ਵਜੋ ਹੋਈ ਪਾਣੀ ਵਿੱਚ ਡੁੱਬ ਗਿਆ ।ਜਿਸ ਦੀ ਨਹਿਰ ਦੇ ਕੰਡੇ ਤੇ ਐਕਟਿਵਾ ਲੱਗੀ ਵੇਖਕੇ ਪਿੰਡ ਠੱਠਗੜ ਦੇ ਮੋਹਤਬਾਰਾ ਨੇ ਪੁਲਸ ਨੂੰ ਸੂਚਨਾ ਦਿੱਤੀ ਜਿਸਤੇ ਥਾਣੇਦਾਰ ਸਤਪਾਲ ਨੇ ਮੌਕੇ ਤੇ ਪਹੁੰਚਕੇ ਲਾਸ਼ ਪਾਣੀ ਵਿੱਚੋ ਕਢਵਾਕੇ ਕਬਜੇ ਵਿੱਚ ਲੈਕੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਢੀਂਡਸਾ ਦੇ ਕਦਮ ਨਾਲ ਟਕਸਾਲੀ ਦਲ ਦਾ ਭਵਿੱਖ ਖਤਰੇ 'ਚ
ਨਹਾਉਣ ਵਾਲੇ ਨੌਜਵਾਨਾਂ ਦਾ ਡੁੱਬਣ ਦਾ ਕਾਰਨ ਰੇਤ ਕੱਢਣ ਵਾਲਿਆਂ ਵਲੋ ਪੁੱਟੇ ਡੂੰਘੇ ਟੇਟੇ ਤੇ ਤੇਜ ਪਾਣੀ ਦਾ ਵਹਾਅ: ਸਰਪੰਚ ਰਾਣਾ ਸੰਧੂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਰਾਣਾ ਸੰਧੂ ਨੇ ਕਿਹਾ ਕਿ ਜਦੋਂ ਨਹਿਰ ਸੁੱਕੀ ਹੁੰਦੀ ਹੈ ਤਾਂ ਕੁਝ ਲੋਕ ਰੇਤ ਕੱਢਣ ਲਈ ਡੂੰਘੇ ਟੋਏ ਪੁੱਟ ਦੇਦੇ ਹਨ ਅਤੇ ਜਦੋ ਪਾਣੀ ਦਾ ਵਹਾਅ ਤੇਜ ਹੁੰਦਾ ਤਾ ਨਹਾਉਣ ਵਾਲੇ ਨੌਜਵਾਨ ਜਦੋ ਪੁੱਲ ਤੇ ਚੜਕੇ ਛਾਲਾ ਮਾਰਦੇ ਤਾ ਸਿੱਦੇ ਡੂਘੇ ਟੋਟੇ ਵਿੱਚ ਖੁੱਭ ਜਾਂਦੇ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਪ੍ਰਸ਼ਾਸ਼ਨ ਕੋਲੋ ਮੰਗ ਕੀਤੀ ਹੈ ਕਿ ਨਹਿਰ ਵਿੱਚ ਇਕੱਠੇ ਹੋਕੇ ਨਹਾਉਣ ਵਾਲੇ ਨੌਜਵਾਨਾਂ ਤੇ ਪ੍ਰਸ਼ਾਸ਼ਨ ਰੋਕ ਲਗਾਏ ਤਾ ਕਿ ਮੰਦਭਾਗੀ ਘਟਨਾਵਾਂ ਬੰਦ ਹੋ ਸਕਣ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੇੜੇ ਪੁੱਲਾ ਤੇ ਪੁਲਸ ਵਲੋ ਕੀਤੀ ਸਖਤੀ ਕਾਰਨ ਸ਼ਹਿਰ ਤੋ ਨੋਜਵਾਨ ਇਕੱਠੇ ਹੋਕੇ ਪਿੰਡਾ ਨੇੜੇ ਪੁੱਲਾ ਤੇ ਨਹਾਉਣ ਆ ਜਾਦੇ ਹਨ ਜਿਸ ਕਾਰਨ ਬਹੁਤ ਸਾਰੀਆਂ ਘਟਨਾਵਾ ਘਟ ਰਹੀਆਂ ਹਨ ਇਸ ਲਈ ਪੁਲਸ ਪ੍ਰਸ਼ਾਸ਼ਨ ਨਹਿਰ ਵਿੱਚ ਨਹਾਉਣ ਵਾਲੇ ਨੌਜਵਾਨਾ ਤੇ ਸਖਤੀ ਵਰਤੇ ਹੋਏ ਰੋਕ ਲਗਾਏ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਸਾਬਕਾ ਐੱਸ.ਐੱਚ.ਓ. ਦੀ ਜ਼ਮਾਨਤ 14 ਤੱਕ ਮੁਲਤਵੀ
ਨਹਿਰ 'ਚ ਨਹਾਉਣ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ:ਡੀ.ਐਸ.ਪੀ.ਸਿਟੀ
ਇਸ ਸਬੰਧੀ ਜਦੋਂ ਡੀ.ਐਸ.ਪੀ ਸੁੱਚਾ ਸਿੰਘ ਬੱਲ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਨਹਿਰ ਦੇ ਡੂੰਘੇ ਪਾਣੀ ਵਿੱਚ ਨਾਹੁਣ ਲਈ ਵੜਕੇ ਆਪਣੀ ਜਿੰਦਗੀ ਨਾਲ ਖਿਲ਼ਵਾੜ ਕਰਨ ਵਾਲੇ ਨੌਜਵਾਨਾ ਖਿਲਾਫ ਸਖਤ ਕਰਾਵਾਈ ਕੀਤੀ ਜਾਵੇਗੀ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਹਿਰ ਵਿੱਚ ਤੇਜ ਪਾਣੀ ਦੇ ਵਹਾਅ ਨੂੰ ਵੇਖਦਿਆਂ ਨਹਿਰ ਵਿੱਚ ਛਾਲਾ ਨਾ ਮਾਰਨ ਅਤੇ ਆਪਣੀ ਜਿੰਦਗੀ ਨੂੰ ਦਾਅ ਤੇ ਨਾ ਲਾਉਣ। ਉਨ੍ਹਾਂ ਕਿਹਾ ਕਿ ਨਹਿਰ 'ਚੋਂ ਰੇਤ ਕੱਢਣ ਵਾਲੇ ਅਨਸਰਾ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕੌਮਾਂਤਰੀ ਸਰਹੱਦ ਤੋਂ ਬੀ.ਐੱਸ.ਐੱਫ.ਵਲੋਂ 35 ਕਰੋੜ ਤੋਂ ਵੱਧ ਹੈਰੋਇਨ ਬਰਾਮਦ, ਹਥਿਆਰ ਵੀ ਮਿਲੇ