ਨਵਾਂਸ਼ਹਿਰ ''ਚ ਨਹੀਂ ਹੈ ਬਲੱਡ ਕੰਪੋਨੈਂਟ ਸੈਪਰੇਟਰ ਮਸ਼ੀਨ

Sunday, Oct 29, 2017 - 02:35 AM (IST)

ਨਵਾਂਸ਼ਹਿਰ,   (ਤ੍ਰਿਪਾਠੀ)-  ਡੇਂਗੂ ਦੇ ਮਰੀਜ਼ਾਂ ਦੀ ਲਗਾਤਾਰ ਵਧਦੀ ਗਿਣਤੀ ਨਾਲ ਜਿਥੇ ਆਮ ਲੋਕਾਂ 'ਚ ਇਸ ਦਾ ਡਰ ਹੈ, ਉਥੇ ਹੀ ਇਸ ਸੰਬੰਧੀ ਚਿੰਤਾ ਪ੍ਰਗਟਾਉਂਦੇ ਹੋਏ ਹਾਈਕੋਰਟ ਨੇ ਪੰਜਾਬ ਤੇ ਹਰਿਆਣਾ ਸੂਬਿਆਂ ਨੂੰ ਸਟੇਟਸ ਰਿਪੋਰਟ ਦੇਣ ਲਈ ਕਿਹਾ ਹੈ। ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵੀ ਡੇਂਗੂ ਦੇ ਕਹਿਰ ਤੋਂ ਬਚ ਨਹੀਂ ਸਕਿਆ। ਇਹੀ ਕਾਰਨ ਹੈ ਕਿ ਇਥੇ ਵੀ ਹਰ ਸਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਪਰ ਸਿਹਤ ਵਿਭਾਗ ਇਸ ਨੂੰ ਰੋਕਣ 'ਚ ਅਸਮਰੱਥ ਹੀ ਸਿੱਧ ਹੋ ਰਿਹਾ ਹੈ।
ਡੇਂਗੂ ਦੇ ਮਰੀਜ਼ਾਂ 'ਚ ਬਲੱਡ ਸੈੱਲ ਘੱਟ ਹੋਣ ਦੀ ਗੰਭੀਰ ਸਮੱਸਿਆ ਪੈਦਾ ਹੁੰਦੀ ਹੈ, ਜਿਸ ਕਾਰਨ ਸੈੱਲਾਂ ਨੂੰ ਪੂਰਾ ਕਰਨ ਲਈ ਬਲੱਡ ਕੰਪੋਨੈਂਟ ਸੈਪਰੇਟਰ ਮਸ਼ੀਨ ਦੀ ਲੋੜ ਹੁੰਦੀ ਹੈ ਪਰ ਜ਼ਿਲਾ ਹਸਪਤਾਲ 'ਚ ਇਹ ਸਹੂਲਤ ਉਪਲੱਬਧ ਨਹੀਂ ਹੈ। ਹਾਲਾਂਕਿ, ਬੰਗਾ ਦੇ ਸਰਕਾਰੀ ਹਸਪਤਾਲ 'ਚ ਉਪਲੱਬਧ ਹੈ, ਜਿਸ ਕਾਰਨ ਨਵਾਂਸ਼ਹਿਰ-ਬਲਾਚੌਰ ਆਦਿ ਖੇਤਰਾਂ ਤੋਂ ਆਉਣ ਵਾਲੇ ਡੇਂਗੂ ਦੇ ਮਰੀਜ਼ਾਂ ਨੂੰ ਨਾ ਚਾਹੁੰਦੇ ਹੋਏ ਵੀ ਮੋਹਾਲੀ ਤੇ ਲੁਧਿਆਣਾ ਦੇ ਵੱਡੇ ਹਸਪਤਾਲਾਂ 'ਚ ਜਾ ਕੇ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ।


Related News