ਅਕਾਲੀ ਦਲ ਨੂੰ ਝਟਕਾ, ਬਲਾਕ ਸੰਮਤੀ ਮੈਂਬਰ ਸਮੇਤ ਕਰੀਬ 3 ਦਰਜਨ ਪਰਿਵਾਰ ਕਾਂਗਰਸ ਪਾਰਟੀ ''ਚ ਸ਼ਾਮਲ

Saturday, Sep 19, 2020 - 03:10 PM (IST)

ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ) : ਹਲਕਾ ਵਿਧਾਇਕ ਰਮਿੰਦਰ ਆਵਲਾ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਲੋਕ ਵੱਡੀ ਗਿਣਤੀ 'ਚ ਧੜਾ-ਧੜ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਰਹੇ ਹਨ। ਇਸੇ ਅਧੀਨ ਪਿੰਡ ਹੋਜ਼ ਖ਼ਾਸ 'ਚ ਅਤੇ ਪ੍ਰਭਾਤ ਸਿੰਘ ਵਾਲਾ 'ਚ ਬਲਾਕ ਸੰਮਤੀ ਮੈਂਬਰ, ਪੰਚਾਇਤ ਮੈਂਬਰ, ਸਾਬਕਾ ਮੈਂਬਰ ਅਤੇ ਹੋਰ ਕਰੀਬ 3 ਦਰਜ਼ਨ ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਵਿਧਾਇਕ ਰਮਿੰਦਰ ਆਵਲਾ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਹਨ। ਸ਼ਾਮਲ ਹੋਣ ਵਾਲਿਆਂ 'ਚ ਪਿੰਡ ਹੋਜ਼ ਖਾਸ ਨਾਲ ਸਬੰਧਤ ਸਾਬਕਾ ਪ੍ਰਧਾਨ ਐੱਮ. ਆਰ. ਕਾਲਜ ਸਤਨਾਮ ਸਿੰਘ, ਮੈਂਬਰ ਪੰਚਾਇਤ ਮਹਿੰਦਰ ਸਿੰਘ, ਮੈਂਬਰ ਪੰਚਾਇਤ ਠਾਣਾ ਸਿੰਘ, ਮੈਂਬਰ ਪੰਚਾਇਤ ਪਾਲਾ ਸਿੰਘ ਅਤੇ ਹੋਰ 21 ਪਰਿਵਾਰ ਸ਼ਾਮਲ ਸਨ। ਇਸੇ ਤਰ੍ਹਾਂ ਪ੍ਰਭਾਤ ਸਿੰਘ ਵਾਲਾ 'ਚ ਬਲਾਕ ਸੰਮਤੀ ਮੈਂਬਰ ਜੰਗੀਰ ਸਿੰਘ ਅਤੇ ਹੋਰ ਕਰੀਬ 8 ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਹਨ। ਇਨ੍ਹਾਂ ਸਮੁੱਚੇ ਆਗੂਆਂ ਅਤੇ ਪਰਿਵਾਰਾਂ ਨੂੰ ਵਿਧਾਇਕ ਆਵਲਾ ਨੇ ਸਿਰੋਪਾਓ ਪਾ ਕੇ ਪਾਰਟੀ 'ਚ ਸ਼ਾਮਲ ਕੀਤਾ। ਇਸ ਮੌਕੇ ਜੋਨੀ ਆਵਲਾ, ਰੋਮਾ ਆਵਲਾ, ਸੁਮਿਤ ਆਵਲਾ, ਗੌਰਵ ਵਕੀਲ, ਅਜੇ ਪੁਪਨੇਜਾ, ਰਾਮ ਪ੍ਰਕਾਸ਼, ਬਲੌਰ ਸਿੰਘ ਮੁਖਤਿਆਰ ਸਿੰਘ ਮੌਜੂਦ ਸਨ।

ਇਹ ਵੀ ਪੜ੍ਹੋ : ਕਿਸਾਨਾਂ ਦੀ ਮਦਦ ਲਈ ਮੌਸਮ ਨਾਲ ਸਬੰਧਤ 3 ਮੋਬਾਇਲ ਐਪ ਜਾਰੀ

ਇਸ ਮੌਕੇ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੇ ਕਿਹਾ ਕਿ ਜਿਸ ਤਰ੍ਹਾਂ ਵਿਧਾਇਕ ਰਮਿੰਦਰ ਆਵਲਾ ਆਪਣੀ ਸੋਚ ਨੂੰ ਲੋਕ ਪੱਖੀ ਲੈ ਕੇ ਚੱਲ ਰਹੇ ਹਨ ਅਤੇ ਹਰ ਦੁੱਖ-ਸੁੱਖ ਦੇ ਸਾਥੀ ਬਣਕੇ ਲੋਕਾਂ ਦੀ ਮਦਦ ਕਰ ਰਹੇ ਹਨ, ਅਜਿਹੇ ਵਿਧਾਇਕ ਦਾ ਮਿਲਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਵਿਧਾਇਕ ਦੇ ਹਲਕੇ ਅੰਦਰ ਕਰਵਾਏ ਜਾ ਰਹੇ ਹਨ ਕੰਮਾਂ ਤੋਂ ਪ੍ਰਭਾਵਿਤ ਹੋਕੇ ਉਨ੍ਹਾਂ ਦਾ ਸਮਰਥਨ ਕਰਨ ਲਈ ਅੱਗੇ ਆਏ ਹਾਂ। ਉਧਰ ਵਿਧਾਇਕ ਰਮਿੰਦਰ ਆਵਲਾ ਨੇ ਭਰੋਸਾ ਦਿੱਤਾ ਕਿ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਪਾਰਟੀ 'ਚ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਹਲਕੇ ਅੰਦਰ ਸਿਰਫ ਐੱਮ. ਐੱਲ. Â.ੇ ਹੀ ਨਹੀਂ ਹਨ ਸਗੋਂ ਹਰ ਉਸ ਪਰਿਵਾਰ ਦੇ ਮੈਂਬਰ ਹਨ ਜਿੰਨ੍ਹਾਂ ਨੇ ਉਨ੍ਹਾਂ ਉਪਰ ਭਰੋਸਾ ਕਰਕੇ ਵਿਧਾਇਕ ਚੁਣਿਆ ਅਤੇ ਹੁਣ ਉਨ੍ਹਾਂ ਦਾ ਫਰਜ਼ ਹੈ ਕਿ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਦੇ ਸਾਥੀ ਬਣਕੇ ਇਨ੍ਹਾਂ ਲੋਕਾਂ ਲਈ ਕੰਮ ਕੀਤੇ ਜਾਣ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਜਾਣੋ ਕੀ ਬੋਲੇ 'ਬੀਬੀ ਬਾਦਲ'


Anuradha

Content Editor

Related News