ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਦਾ ਸ਼ਰਮਨਾਕ ਕਾਰਾ, ਔਰਤ ਨਾਲ ਬਣਾਏ ਜਬਰਨ ਸਰੀਰਕ ਸੰਬੰਧ

02/27/2023 6:20:02 PM

ਨੂਰਪੁਰਬੇਦੀ (ਭੰਡਾਰੀ)- ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਂਕੀ ਕਲਵਾਂ ਦੀ ਪੁਲਸ ਨੇ ਪਿੰਡ ਝੱਜ ਤੋਂ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਖ਼ਿਲਾਫ਼ ਇਕ ਔਰਤ ਦੇ ਘਰ ’ਚ ਦਾਖ਼ਲ ਹੋ ਕੇ ਉਸ ਨਾਲ ਜਬਰਨ ਸਰੀਰਕ ਸੰਬੰਧ ਬਣਾਉਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਔਰਤ ਨੇ ਦੱਸਿਆ ਕਿ ਸਵਰਨਜੀਤ ਸਿੰਘ ਪੁੱਤਰ ਮਦਨ ਲਾਲ ਵਾਸੀ ਪਿੰਡ ਝੱਜ ਜੋ ਕਿ ਬਲਾਕ ਸੰਮਤੀ ਮੈਂਬਰ ਹੈ ਸਾਡੇ ਘਰ, ਮੇਰੇ ਪਤੀ ਕੋਲ ਆਉਂਦਾ-ਜਾਂਦਾ ਸੀ। ਬੀਤੇ ਦਿਨ ਉਕਤ ਵਿਅਕਤੀ ਸਾਡੇ ਘਰ ਆਇਆ, ਜਿਸ ਨੇ ਮੇਰੇ ਕੋਲੋਂ ਮੇਰੇ ਪਤੀ ਅਤੇ ਸੱਸ ਬਾਰੇ ਪੁੱਛਿਆ ਕਿ ਉਹ ਕਿੱਥੇ ਹਨ।

ਮੈਂ ਉਸ ਨੂੰ ਦੱਸਿਆ ਕਿ ਮੇਰੇ ਪਤੀ ਡਿਊਟੀ ’ਤੇ ਗਏ ਹਨ ਅਤੇ ਸੱਸ ਪਿਡ ’ਚ ਕਿਸੇ ਵਿਆਹ ਸਮਾਗਮ ’ਚ ਗਈ ਹੋਈ ਹੈ । ਉਪਰੰਤ ਉਕਤ ਸੰਮਤੀ ਮੈਂਬਰ ਮੇਰੇ ਕਮਰੇ ’ਚ ਦਾਖ਼ਲ ਹੋਇਆ ਅਤੇ ਮੈਨੂੰ ਫੜ ਕੇ ਜਬਰਨ ਮੇਰੇ ਮੂੰਹ ’ਤੇ ਹੱਥ ਰੱਖ ਕੇ ਮੈਨੂੰ ਦਬੋਚ ਲਿਆ ਅਤੇ ਮੇਰੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਦੌਰਾਨ ਉਸ ਨੇ ਮੇਰੀ ਟੀ-ਸ਼ਰਟ ਵੀ ਪਾੜ ਦਿੱਤੀ।

ਇਹ ਵੀ ਪੜ੍ਹੋ : ਜਲੰਧਰ ਦੇ ਇਸ ਇਲਾਕੇ 'ਚ ਕੁੜੀਆਂ ਨੂੰ ਢਾਲ ਬਣਾ ਕੇ ਵੇਚੀ ਜਾ ਰਹੀ ਹੈ ਸ਼ਰਾਬ, ਵੱਡੇ ਸਮੱਗਲਰ ਕਰ ਰਹੇ ਸ਼ਰੇਆਮ ਧੰਦਾ

ਉਸ ਮਹਿਲਾ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਨੂੰ ਇਸ ਘਟਨਾ ਸਬੰਧੀ ਦੱਸਣ ਲਈ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਉਸ ਨੇ ਸਮਾਗਮ ਤੋਂ ਪਰਤੀ ਆਪਣੀ ਸੱਸ ਨੂੰ ਸਮੁੱਚੀ ਘਟਨਾ ਬਾਰੇ ਦੱਸਿਆ । ਇਸ ਤੋਂ ਬਾਅਦ ਉਸ ਨੇ ਆਪਣੇ ਪਤੀ ਨੂੰ ਨਾਲ ਲੈ ਕੇ ਥਾਣੇ ਵਿਖੇ ਪਹਿਲਾਂ ਸਬ-ਇੰਸਪੈਕਟਰ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਕਥਿਤ ਬਲਾਕ ਸੰਮਤੀ ਮੈਂਬਰ ਸਵਰਨਜੀਤ ਸਿੰਘ ਪੁੱਤਰ ਮਦਨ ਲਾਲ ਵਾਸੀ ਪਿੰਡ ਝੱਜ ਜੋ ਅਕਾਲੀ ਦਲ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਚੌਂਕੀ ਇੰਚਾਰਜ ਕਲਵਾਂ ਸਬ ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਦੁਖ਼ਦਾਇਕ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News