ਐਕਟਿਵਾ ਸਵਾਰ ਦੋਸਤਾਂ ਨੂੰ ਬਲੈਰੋ ਨੇ ਮਾਰੀ ਟੱਕਰ, ਇਕ ਦੀ ਮੌਤ

Friday, Nov 13, 2020 - 12:27 AM (IST)

ਐਕਟਿਵਾ ਸਵਾਰ ਦੋਸਤਾਂ ਨੂੰ ਬਲੈਰੋ ਨੇ ਮਾਰੀ ਟੱਕਰ, ਇਕ ਦੀ ਮੌਤ

ਲੁਧਿਆਣਾ,(ਰਾਜ)- ਬਰਗਰ ਖਾਣ ਤੋਂ ਬਾਅਦ ਐਕਟਿਵਾ ’ਤੇ ਜਾ ਰਹੇ ਦੋਸਤਾਂ ਨੂੰ ਬਲੈਰੋ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਇਕ ਦੋਸਤ ਦੀ ਮੌਤ ਹੋ ਗਈ, ਜਦੋਂਕਿ ਦੂਜਾ ਦੋਸਤ ਵਾਲ-ਵਾਲ ਬਚ ਗਿਆ। ਮ੍ਰਿਤਕ ਲਵਪ੍ਰੀਤ ਸਿੰਘ ਉਰਫ ਲਵੀ (21) ਹੈ, ਜੋ ਕਿ ਪਿੰਡ ਜੈਨਪੁਰ ਦਾ ਰਹਿਣ ਵਾਲਾ ਹੈ। ਮੁਲਜ਼ਮ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਪੀ. ਏ. ਯੁੂ. ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ ਹੈ ਅਤੇ ਗੱਡੀ ਕਬਜ਼ੇ ਵਿਚ ਲੈ ਕੇ ਮੁਲਜ਼ਮ ਲਖਵੀਰ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਜਗਰਾਜ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਅਤੇ ਉਸ ਦਾ ਦੋਸਤ ਬੁੱਧਵਾਰ ਦੀ ਰਾਤ ਐਕਟਿਵਾ ’ਤੇ ਬਰਗਰ ਖਾਣ ਗਏ ਸਨ। ਬਰਗਰ ਖਾਣ ਤੋਂ ਬਾਅਦ ਜਦੋਂ ਉਹ ਵਾਪਸ ਘਰ ਜਾਣ ਲੱਗੇ ਤਾਂ ਪਿੱਛੋਂ ਆਈ ਤੇਜ਼ ਰਫਤਾਰ ਬਲੈਰੋ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਲਵਪ੍ਰੀਤ ਸੜਕ ਵੱਲ ਡਿੱਗ ਗਿਆ ਅਤੇ ਉਸ ਦਾ ਦੋਸਤ ਦੂਜੇ ਪਾਸੇ ਡਿੱਗ ਗਿਆ ਸੀ। ਲਵਪ੍ਰੀਤ ਦੇ ਸਿਰ ’ਚ ਡੂੰਘੀ ਸੱਟ ਲੱਗੀ, ਜਦੋਂਕਿ ਹਾਦਸੇ ਵਿਚ ਉਸ ਦੇ ਦੋਸਤ ਨੂੰ ਕੋਈ ਸੱਟ ਨਹੀਂ ਲੱਗੀ। ਹਾਦਸੇ ਤੋਂ ਬਾਅਦ ਲੋਕ ਇਕੱਠੇ ਹੋ ਗਏ। ਇਸ ’ਤੇ ਚਾਲਕ ਗੱਡੀ ਛੱਡ ਕੇ ਭੱਜ ਗਿਆ, ਜਦੋਂਕਿ ਲੋਕਾਂ ਨੇ ਲਵਪ੍ਰੀਤ ਨੂੰ ਡੀ. ਐੱਮ. ਸੀ. ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਆ ਹੋਇਆ ਐਲਾਨ ਦਿੱਤਾ।


author

Bharat Thapa

Content Editor

Related News