ਗੈਸ ਸਿਲੰਡਰ ਬਦਲਣ ਸਮੇਂ ਹੋਇਆ ਬਲਾਸਟ, ਪੰਜ ਜ਼ਖਮੀ

Monday, Feb 04, 2019 - 12:22 AM (IST)

ਚੰਡੀਗੜ੍ਹ (ਸੁਸ਼ੀਲ)- ਧਨਾਸ 'ਚ ਗੈਸ ਸਿਲੈਂਡਰ ਬਦਲਦੇ ਸਮੇਂ ਹੋਏ ਜ਼ੋਰਦਾਰ ਬਲਾਸਟ 'ਚ ਪੰਜ ਲੋਕ ਝੁਲਸ ਗਏ। ਧਮਾਕੇ 'ਚ ਕਮਰੇ ਦਾ ਦਰਵਾਜਾ ਵੀ ਟੁੱਟ ਗਿਆ। ਆਸਪਾਸ ਦੇ ਲੋਕਾਂ ਨੇ ਅੱਗ 'ਤੇ ਕਾਬੂ ਪਾਇਆ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਜਖ਼ਮੀਆਂ ਨੂੰ ਪੀ.ਜੀ.ਆਈ. 'ਚ ਦਾਖਲ ਕਰਵਾਇਆ। ਜਖ਼ਮੀਆਂ ਦੀ ਪਹਿਚਾਣ ਧਨਾਸ ਨਿਵਾਸੀ ਸੋਨਾ ਦੇਵੀ, ਝਾਰਖੰਡੀ ਦਾਸ, ਰਸ਼ਮੀ, ਸੰਤੋਸ਼ ਤੇ ਰਾਮ ਸਿੰਘ ਦੇ ਰੂਪ 'ਚ ਹੋਈ ਹੈ। ਪੁਲਸ ਨੇ ਦੱਸਿਆ ਕਿ ਸੰਤੋਸ਼ ਅਤੇ ਰਾਮ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਥੇ ਹੀ, ਮੇਅਰ ਰਾਜੇਸ਼ ਕਾਲੀਆ ਨੇ ਪੀ.ਜੀ.ਆਈ. 'ਚ ਜਾ ਕੇ ਜਖ਼ਮੀਆਂ ਦੀ ਹਾਲਤ ਬਾਰੇ ਜਾਣਕਾਰੀ ਲਈ।
ਕਮਰੇ ਦਾ ਦਰਵਾਜਾ ਤੱਕ ਉੱਡ ਗਿਆ
ਧਨਾਸ ਸਥਿਤ ਸ਼ਿਆਮਾ ਹੋਟਲ ਦੇ ਨਜਦੀਕ ਕਮਰਾ ਨੰਬਰ 32 ਨਿਵਾਸੀ ਰਾਮ ਸਿੰਘ ਦੇ ਘਰ 'ਚ ਸਿਲੰਡਰ ਖਤਮ ਹੋ ਗਿਆ ਸੀ। ਉਨ੍ਹਾਂ ਨੇ ਸਿਲੈਂਡਰ ਬਦਲਣ ਲਈ ਗੁਆਂਢੀ ਸੰਤੋਸ਼ ਕੁਮਾਰ ਨੂੰ ਬੁਲਾਇਆ। ਸੰਤੋਸ਼ ਸਿਲੈਂਡਰ ਬਦਲਣ ਲੱਗਾ ਤਾਂ ਇਸ ਦੌਰਾਨ ਗੈਸ ਲੀਕ ਹੋ ਕੇ ਕਮਰੇ 'ਚ ਭਰ ਗਈ। ਜਿਵੇਂ ਹੀ ਬਰਨਰ ਜਲਾਉਣ ਲਈ ਮਾਚਿਸ ਬਾਲੀ ਤਾਂ ਕਮਰੇ 'ਚ ਜੋਰਧਾਰ ਧਮਾਕਾ ਹੋਇਆ। ਕਮਰੇ 'ਚ ਲੱਗਿਆ ਲੋਹੇ ਦਾ ਦਰਵਾਜਾ ਟੁੱਟ ਕੇ ਬਾਹਰ ਜਾ ਡਿੱਗਿਆ। ਕਮਰੇ 'ਚ ਮੌਜੂਦ ਸੋਨਾ ਦੇਵੀ, ਝਾਰਖੰਡੀ ਦਾਸ, ਰਸ਼ਮੀ, ਸੰਤੋਸ਼ ਤੇ ਰਾਮ ਸਿੰਘ ਅੱਗ 'ਚ ਝੁਲਸ ਗਏ।


Related News